ਪੁਲਿਸ ਅੱਜ ਸਵੇਰੇ ਹੈਮਿਲਟਨ ਵਿੱਚ ਤਿੰਨ ਰੈਮ-ਰੇਡਾਂ, ਇੱਕ ਰੈਮ-ਰੇਡ ਦੀ ਕੋਸ਼ਿਸ਼ ਅਤੇ ਇੱਕ ਤੋੜ-ਫੋੜ ਅਤੇ grab ਦੀ ਕੋਸ਼ਿਸ਼ ਤੋਂ ਬਾਅਦ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਦੋ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਦੱਸਿਆ ਕਿ ਪਹਿਲਾ ਰੇਡ ਹਰਸ਼ੈਮ ਡਾਊਨਸ ਰੋਡ ‘ਤੇ ਇੱਕ ਰਿਟੇਲ ਸਟੋਰ ‘ਤੇ ਸਵੇਰੇ 2.11 ਵਜੇ ਦੇ ਕਰੀਬ ਸੀ, ਜਿੱਥੇ “ਅਪਰਾਧੀਆਂ ਨੇ ਉਸੇ ਵਾਹਨ ਵਿੱਚ ਭੱਜਣ ਤੋਂ ਪਹਿਲਾਂ ਸ਼ਰਾਬ ਚੋਰੀ ਕੀਤੀ ਸੀ। ਤੜਕੇ 2.40 ਵਜੇ, ਅਪਰਾਧੀਆਂ ਨੇ ਗ੍ਰੇ ਸਟਰੀਟ ‘ਤੇ ਇੱਕ ਰਿਟੇਲ ਸਟੋਰ ‘ਤੇ ਛਾਪਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅੰਦਰ ਦਾਖਲ ਨਹੀਂ ਹੋ ਸਕੇ।
ਪੁਲਿਸ ਨੇ ਕਿਹਾ, “ਗੱਡੀ ਚੱਲਦੀ ਰਹਿ ਗਈ ਸੀ ਜਿਸ ਕਾਰਨ ਇਸ ਨੂੰ ਅੱਗ ਲੱਗ ਗਈ। ਇਸ ਮਗਰੋਂ ਅਪਰਾਧੀ ਇੱਕ ਵੱਖਰੀ ਗੱਡੀ ਵਿੱਚ ਭੱਜ ਗਏ।” ਥੋੜ੍ਹੀ ਦੇਰ ਬਾਅਦ, ਲਗਭਗ 2.45am ‘ਤੇ, ਬੋਰਮਨ ਰੋਡ ‘ਤੇ ਇੱਕ ਰਿਟੇਲਰ ‘ਤੇ “metal bar” ਦੇ ਨਾਲ ਭੰਨਤੋੜ ਅਤੇ grab ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਦੇ ਆਉਣ ‘ਤੇ ਅਪਰਾਧੀ ਅਸਫਲ ਰਹੇ ਅਤੇ ਮੌਕੇ ਤੋਂ ਭੱਜ ਗਏ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ‘ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਰਹੀ ਹੈ।