ਕੈਂਟਰਬਰੀ ਕਸਬੇ ਐਸ਼ਬਰਟਨ ਵਿੱਚ ਰਾਤੋ ਰਾਤ ਵਾਪਰੀ ਇੱਕ “ਘਟਨਾ” ਤੋਂ ਬਾਅਦ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀ ਸਵੇਰੇ 2 ਵਜੇ ਵਿਲੀਅਮ ਸੇਂਟ ‘ਤੇ ਇੱਕ ਵੱਖਰੀ ਘਟਨਾ ਦੇ ਸਬੰਧ ‘ਚ ਜਾ ਰਹੇ ਸਨ ਜਦੋਂ ਉਨ੍ਹਾਂ ਨੂੰ ਇੱਕ ਕਾਰ ਵਿੱਚ 3 ਜ਼ਖਮੀ ਲੋਕ ਮਿਲੇ। ਡੀਟ ਸਾਰਜੈਂਟ ਕੋਲਿਨ ਵੈਲਸ਼ ਨੇ ਕਿਹਾ ਕਿ ਤਿੰਨਾਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ “ਇਸ ਘਟਨਾ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।” ਉੱਥੇ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਕੋਈ ਜਾਣਕਾਰੀ ਹੈ ਤਾਂ ਉਹ 111 ‘ਤੇ ਕਾਲ ਕਰਨ ਅਤੇ ਫਾਈਲ ਨੰਬਰ 240526/1036 ਨੂੰ ਹਵਾਲਾ ਦੇਣ।
