ਸ਼ਨੀਵਾਰ ਸਵੇਰੇ ਇੱਕ ਤੋਂ ਸੱਤ ਮਿੰਟ ਦੇ ਅੰਦਰ ਆਏ ਤਿੰਨ ਭੂਚਾਲਾਂ ਨੇ ਉੱਤਰੀ ਟਾਪੂ ਦੇ ਤਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੀਓਨੈੱਟ ਨੇ ਲੇਵਿਨ ਦੇ 15 ਕਿਲੋਮੀਟਰ ਦੇ ਅੰਦਰ ਤਿੰਨੋਂ ਭੂਚਾਲਾਂ ਨੂੰ “light” ਕਿਸਮ ਦੇ ਭੁਚਾਲ ਵੱਜੋਂ ਰਿਕਾਰਡ ਕੀਤਾ ਹੈ, ਜਿਨ੍ਹਾਂ ਦੀ ਤੀਬਰਤਾ 2.8 ‘ਤੇ 4.1 ਦੇ ਵਿਚਕਾਰ ਸੀ। ਪਹਿਲੇ ਦੋ ਝਟਕੇ ਸਵੇਰੇ 7.25 ਵਜੇ ਲੱਗੇ ਸਨ ਅਤੇ ਤੀਜਾ ਸੱਤ ਮਿੰਟ ਬਾਅਦ ਸਵੇਰੇ 7.32 ਵਜੇ ਲੱਗੇ। 2600 ਤੋਂ ਵੱਧ ਲੋਕਾਂ ਨੇ ਪਹਿਲੇ ਦੋ ਭੂਚਾਲਾਂ ਨੂੰ ਮਹਿਸੂਸ ਕੀਤਾ, ਜਦਕਿ 955 ਲੋਕਾਂ ਨੇ ਤੀਜੇ ਬਾਰੇ ਰਿਪੋਰਟ ਦਿੱਤੀ।
