ਇਸ ਸਮੇ ਦੁਨੀਆ ਦੇ ਕਈ ਦੇਸ਼ ਨਸ਼ਿਆਂ ਦੇ ਕੋਹੜ ਨਾਲ ਜੂਝ ਰਹੇ ਹਨ। ਇੰਨਾਂ ‘ਚੋਂ ਇੱਕ ਨਿਊਜ਼ੀਲੈਂਡ ਹੈ। ਇੱਕ ਰਿਪੋਰਟ ਅਨੁਸਾਰ ਹਰ ਹਫਤੇ 3 ਨਿਊਜੀਲੈਂਡ ਵਾਸੀਆਂ ਦੀ ਡਰੱਗ ਓਵਰਡੋਜ਼ ਕਾਰਨ ਮੌਤ ਹੁੰਦੀ ਹੈ। ਤਾਜ਼ਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਡਰਗਜ਼ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2016 ਤੋਂ ਬਾਅਦ ਲਗਾਤਾਰ ਵਧੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਚਿੰਤਾ ਦਾ ਵਿਸ਼ਾ ਹਨ। ਅਹਿਮ ਗੱਲ ਹੈ ਕਿ ਨਸ਼ੇ ਛੱਡ ਚੁੱਕੇ ਨੌਜਵਾਨ ਵੀ ਤੋੜ ‘ਚ ਡਰਗਜ਼ ਓਵਰਡੋਜ਼ ਦਾ ਸ਼ਿਕਾਰ ਬਣ ਰਹੇ ਹਨ।
