ਅੱਜ ਸਵੇਰੇ ਸਟੇਟ ਹਾਈਵੇਅ 1 ਵਾਪਰੇ ਇੱਕ ਹਾਦਸੇ ‘ਚ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਅੱਜ ਸਵੇਰੇ ਵਾਈਕਾਟੋ ਦਾ ਕੁੱਝ ਹਿੱਸਾ ਬੰਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਤਿਰਉ ਤੋਂ 3 ਕਿਲੋਮੀਟਰ ਉੱਤਰ ਵੱਲ ਸੜਕ ਦੋਵੇਂ ਦਿਸ਼ਾਵਾਂ ਤੋਂ ਬੰਦ ਹੈ। SH1 ‘ਤੇ ਕੈਮਬ੍ਰਿਜ ਵੱਲ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਲੰਬੀ ਦੇਰੀ ਦੀ ਉਮੀਦ ਕਰਨ ਲਈ ਕਿਹਾ ਗਿਆ ਹੈ। ਦੱਸ ਦੇਈਏ ਪਹਿਲਾ ਹੀ ਹੜ੍ਹਾਂ ਅਤੇ ਤਿਲਕਣ ਕਾਰਨ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਸੜਕਾਂ ਬੰਦ ਹਨ।
