ਬੀਤੀ ਰਾਤ ਕ੍ਰਾਈਸਚਰਚ ਨੇੜੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ‘ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸ਼ਨੀਵਾਰ ਸਵੇਰੇ ਲਗਭਗ 1.10 ਵਜੇ ਲਿਟਲਟਨ ਵਿੱਚ ਇੱਕ ਸਿੰਗਲ ਵਾਹਨ ਹਾਦਸੇ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਸੀ। ਕ੍ਰਿਸ ਲਿੰਚ ਮੀਡੀਆ ਮੁਤਾਬਿਕ ਜ਼ਖਮੀਆਂ ‘ਚ ਕਿਸ਼ੋਰ ਕੁੜੀਆਂ ਵੀ ਸ਼ਾਮਿਲ ਹਨ। ਹਾਦਸੇ ‘ਚ ਜ਼ਖਮੀ ਹੋਏ ਤਿੰਨਾਂ ਲੋਕਾਂ ਨੂੰ ਕ੍ਰਾਈਸਚਰਚ ਹਸਪਤਾਲ ਲਿਜਾਇਆ ਗਿਆ ਸੀ।ਦੱਸ ਦੇਈਏ ਹਾਦਸਾ ਇੰਨਾਂ ਭਿਆਨਕ ਸੀ ਕਿ ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗ ਗਈ ਸੀ।