[gtranslate]

ਆਕਲੈਂਡ ਬਾਰ ‘ਚ ਲੁੱਟ ਦੀ ਕੋਸ਼ਿਸ਼ ਦੌਰਾਨ ਹੋਈ ਲ/ੜਾਈ, ਤਿੰਨ ਜ਼ਖਮੀ, ਇੱਕ ਦੀ ਹਾਲਤ ਗੰਭੀਰ !

three injured one critical

ਆਕਲੈਂਡ ਦੇ ਉਪਨਗਰ ਮਾਊਂਟ ਅਲਬਰਟ ਵਿੱਚ ਲੁੱਟ ਦੀ ਕੋਸ਼ਿਸ਼ ‘ਚ ਤਿੰਨ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚੋਂ ਇੱਕ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਰਾਤ 10:10 ਵਜੇ ਨਿਊ ਨਾਰਥ ਰੋਡ ‘ਤੇ ਸਥਿਤ ਮਾਊਂਟ ਅਲਬਰਟ ਸਪੋਰਟਸ ਬਾਰ ‘ਚ ਦੋ ਵਿਅਕਤੀ ਲੁੱਟ ਦੇ ਇਰਾਦੇ ਨਾਲ ਦਾਖਲ ਹੋਏ। ਡਿਟੈਕਟਿਵ ਸੀਨੀਅਰ ਸਾਰਜੈਂਟ ਕ੍ਰਿਸ ਐਲਨ ਨੇ ਕਿਹਾ ਕਿ ਇਸ ਮਗਰੋਂ ਹੋਏ ਝਗੜੇ ਦੌਰਾਨ ਤਿੰਨ ਲੋਕ ਜ਼ਖਮੀ ਹੋ ਗਏ। ਇਨ੍ਹਾਂ ਤਿੰਨਾਂ ਵਿੱਚੋਂ ਇੱਕ ਐਤਵਾਰ ਸਵੇਰ ਤੱਕ ਹਸਪਤਾਲ ਵਿੱਚ ਨਾਜ਼ੁਕ ਪਰ ਸਥਿਰ ਹਾਲਤ ਵਿੱਚ ਸੀ। ਐਲਨ ਨੇ ਕਿਹਾ ਕਿ ਪੁਲਿਸ ਅਜੇ ਵੀ ਅਪਰਾਧੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਗਵਾਹਾਂ ਨੂੰ ਵੀ ਉਨ੍ਹਾਂ ਨਾਲ 105 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *