ਦੱਖਣੀ ਆਕਲੈਂਡ ਦੇ ਉਪਨਗਰ ਫਾਵੋਨਾ ‘ਚ ਅੱਜ ਸਵੇਰੇ ਗੋਲੀਬਾਰੀ ਹੋਣ ਕਾਰਨ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਗੋਲੀ ਚੱਲਣ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੂੰ ਸਵੇਰੇ 12.15 ਵਜੇ ਦੇ ਕਰੀਬ ਡੋਨੇਲ ਐਵੇਨਿਊ ਦੀ ਇੱਕ ਜਾਇਦਾਦ ਵਿੱਚ ਬੁਲਾਇਆ ਗਿਆ ਸੀ। ਜਿੱਥੇ ਤਿੰਨ ਲੋਕ ਜ਼ਖਮੀ ਪਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਦੇ ਪੱਟ ‘ਤੇ ਗੋਲੀ ਲੱਗੀ ਹੈ, ਜਦਕਿ ਦੋ ਹੋਰਾਂ ਦੇ ਸਿਰ ‘ਤੇ ਸੱਟ ਲੱਗੀ ਹੈ। ਪੁਲਿਸ ਦਾ ਇਸ ਪੜਾਅ ‘ਤੇ ਮੰਨਣਾ ਹੈ ਕਿ ਇਹ ਘਟਨਾ ਗੈਂਗ ਨਾਲ ਸਬੰਧਿਤ ਨਹੀਂ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਫਿਲਹਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
![three injured after shooting](https://www.sadeaalaradio.co.nz/wp-content/uploads/2022/05/b7a6795a-13e6-4220-992a-44fbb43379bb-950x499.jpg)