ਆਕਲੈਂਡ ਦੇ ਮੈਨੁਕਾਊ ਹੈੱਡਸ ਵਿੱਚ ਅੱਜ ਦੁਪਹਿਰ ਤੋਂ ਬਾਅਦ ਢਿੱਗਾਂ ਡਿੱਗਣ ਕਾਰਨ ਇੱਕ ਮਕਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਜਿਸ ਕਾਰਨ ਤਿੰਨ ਲੋਕ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਮਗਰੋਂ ਐਮਰਜੈਂਸੀ ਸੇਵਾਵਾਂ ਨੇ ਓਰੂਆ ਬੇ ਟਿਕਾਣੇ ‘ਤੇ ਜਵਾਬ ਦਿੱਤਾ ਅਤੇ ਦੋ ਵੈਸਟਪੈਕ ਹੈਲੀਕਾਪਟਰ ਘਟਨਾ ਸਥਾਨ ‘ਤੇ ਹਾਜ਼ਿਰ ਹੋਏ। ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਸਨ… ਸਾਰੇ ਵਿਅਕਤੀਆਂ ਨੂੰ ਹੁਣ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਦੋ ਨੂੰ ਜਾਂਚ ਲਈ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ। ਅੱਜ ਦੁਪਹਿਰ ਮੀਡੀਆ ਨਾਲ ਗੱਲ ਕਰਦੇ ਹੋਏ, ਫਾਇਰ ਐਂਡ ਐਮਰਜੈਂਸੀ NZ ਦੇ ਰੌਨ ਡੇਵਲਿਨ ਨੇ ਕਿਹਾ ਕਿ ਬਚਾਅ ਵਿੱਚ ਲਗਭਗ 40 ਮਿੰਟ ਲੱਗੇ ਸਨ।
