ਆਕਲੈਂਡ ਦੇ ਪੋਂਸੋਨਬੀ ਵਿੱਚ ਇੱਕ ਕਾਰ ਨਾਲ ਟਕਰਾਉਣ ਤੋਂ ਬਾਅਦ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ, ਪੁਲਿਸ ਇਸ ਹਾਦਸੇ ਨੂੰ ਇੱਕ “ਮਾਸ ਡਿਸਆਰਡਰ” ਘਟਨਾ ਕਹਿ ਰਹੀ ਹੈ। ਇੰਸਪੈਕਟਰ ਜੇਸਨ ਹੋਮਨ ਨੇ ਦੱਸਿਆ ਕਿ ਹੇਕੇ ਸਟਰੀਟ ‘ਤੇ ਇੱਕ ਵਾਹਨ ਨੇ ਪਹਿਲਾਂ ਕਥਿਤ ਤੌਰ ‘ਤੇ ਤਿੰਨ ਲੋਕਾਂ ਨੂੰ ਟੱਕਰ ਮਾਰੀ ਫਿਰ ਇੱਕ ਖੰਭੇ ਨਾਲ ਟਕਰਾ ਗਿਆ। ਰਾਤ ਕਰੀਬ 10.20 ਵਜੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਇੱਕ 24 ਸਾਲਾ ਵਿਅਕਤੀ ਨੂੰ ਘਟਨਾ ਸਥਾਨ ‘ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਸ਼ੁੱਕਰਵਾਰ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਜ਼ਖਮੀ ਕਰਨ ਦੇ ਇਰਾਦੇ ਨਾਲ ਸਬੰਧਿਤ ਤਿੰਨ ਦੋਸ਼ਾਂ ਵਿੱਚ ਪੇਸ਼ ਕੀਤਾ ਜਾਣਾ ਹੈ। ਸੀਰੀਅਸ ਕਰੈਸ਼ ਯੂਨਿਟ ਨੇ ਸੀਨ ਦੀ ਜਾਂਚ ਕੀਤੀ ਹੈ।
