ਵੀਰਵਾਰ ਰਾਤ ਨੂੰ ਤਿਮਾਰੂ ਦੇ ਇੱਕ ਘਰ ਵਿੱਚ ਤਿੰਨ ਲੋਕਾਂ ਨੂੰ ਮ੍ਰਿਤਕ ਪਾਇਆ ਗਿਆ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਤਲ ਦੇ ਸ਼ੱਕ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਰਾਤ 10 ਵਜੇ ਦੇ ਤੁਰੰਤ ਬਾਅਦ ਇੱਕ ਰਿਹਾਇਸ਼ੀ ਪਤੇ ‘ਤੇ ਬੁਲਾਇਆ ਗਿਆ ਜਿੱਥੇ ਪਹੁੰਚਣ ‘ਤੇ ਤਿੰਨ ਲੋਕਾਂ ਨੂੰ ਮ੍ਰਿਤਕ ਪਾਇਆ ਗਿਆ। ਡਿਟੈਕਟਿਵ ਇੰਸਪੈਕਟਰ ਸਕੌਟ ਐਂਡਰਸਨ ਦੇ ਅਨੁਸਾਰ, ਇੱਕ ਹੋਰ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਘਟਨਾ ਦੇ ਬਾਰੇ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕੀਤੀ ਜਾ ਰਹੀ, ਜਦਕਿ ਪਤੇ ਦੇ ਲੋਕ ਪੁਲਿਸ ਨੂੰ ਉਨ੍ਹਾਂ ਦੀ ਜਾਂਚ ਵਿੱਚ ਸਹਾਇਤਾ ਕਰ ਰਹੇ ਹਨ। ਸ਼ੁੱਕਰਵਾਰ ਨੂੰ ਪੁਲਿਸ ਵੱਲੋ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।