ਸ਼ਨੀਵਾਰ ਨੂੰ ਦੇਸ਼ ਭਰ ‘ਚ ਵਾਪਰੇ ਚਾਰ ਵੱਖ-ਵੱਖ ਗੰਭੀਰ ਹਾਦਸਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਕ੍ਰਾਈਸਟਚਰਚ ਦੇ ਪੱਛਮ ਵਿੱਚ ਕੈਂਟਰਬਰੀ ਮੈਦਾਨੀ ਕਸਬੇ ਵਿੱਚ ਰਾਕੀਆ ਟੈਰੇਸ ਰੋਡ ‘ਤੇ ਸ਼ਨੀਵਾਰ ਦੁਪਹਿਰ 3 ਵਜੇ ਤੋਂ ਪਹਿਲਾਂ ਇੱਕ ਸਿੰਗਲ ਮੋਟਰ ਵਾਹਨ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਹੋਰੋਰਾਟਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਤਿੰਨ ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਸੇਂਟ ਜੌਹਨ ਨੇ ਕਿਹਾ ਕਿ ਦੋ ਐਂਬੂਲੈਂਸ, ਦੋ ਹੈਲੀਕਾਪਟਰ, ਇੱਕ ਰੈਪਿਡ ਰਿਸਪਾਂਸ ਵਹੀਕਲ ਅਤੇ ਇੱਕ ਆਪ੍ਰੇਸ਼ਨ ਮੈਨੇਜਰ ਨੇ ਘਟਨਾ ਦਾ ਜਵਾਬ ਦਿੱਤਾ ਸੀ। ਇਸ ਮਗਰੋਂ ਉੱਤਰੀ ਆਈਲੈਂਡ ਵਿੱਚ ਇੱਕ ਹੋਰ ਘਾਤਕ ਹਾਦਸੇ ਵਿੱਚ, ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਇੱਕ ਵਾਹਨ ਕਥਿਤ ਤੌਰ ‘ਤੇ ਆਕਲੈਂਡ ਖੇਤਰ ਵਿੱਚ 2 ਵਜੇ ਦੇ ਕਰੀਬ ਮਾਸਟਰਸ ਰੋਡ, ਵਾਇਕੂ ਉੱਤੇ ਇੱਕ ਦਰੱਖਤ ਨਾਲ ਟਕਰਾ ਗਿਆ। ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਸ਼ਾਮ 7 ਵਜੇ ਤੋਂ ਠੀਕ ਪਹਿਲਾਂ ਡੁਨੇਡਿਨ ਵਿੱਚ ਇੱਕ ਹੋਰ ਕਾਰ ਹਾਦਸੇ ਵਿੱਚ ਇੱਕ ਪੈਦਲ ਯਾਤਰੀ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਮੇਨ ਸਾਊਥ ਰੋਡ ‘ਤੇ ਹਾਦਸੇ ‘ਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ।