ਨਿਊਜ਼ੀਲੈਂਡ ਦੀਆਂ ਸੜਕਾਂ ‘ਤੇ ਸੋਮਵਾਰ ਨੂੰ ਵਾਪਰੇ ਹਾਦਸਿਆਂ ‘ਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਹਾਦਸੇ ਟੌਰੰਗਾ, ਸਾਊਥਲੈਂਡ ਦੇ ਓਟਾਪਿਰੀ ਅਤੇ ਆਕਲੈਂਡ ਦੇ ਡੇਅਰੀ ਫਲੈਟ ਦੇ ਨੇੜੇ ਵਾਕਾਮਾਰਾਮਾ ਵਿੱਚ ਵਾਪਰੇ ਸਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 10.55 ਵਜੇ ਦੇ ਕਰੀਬ ਵਕਾਮਾਰਾਮਾ ਵਿੱਚ ਇੱਕ ਵਾਹਨ ਦੇ ਹਾਦਸੇ ਦੀ ਸੂਚਨਾ ਦਿੱਤੀ ਗਈ ਸੀ। ਇਹ ਹਾਦਸਾ ਸਟੇਟ ਹਾਈਵੇਅ 2 ‘ਤੇ ਟਰਨਰ ਰੋਡ ‘ਤੇ ਵਾਪਰਿਆ ਸੀ ਜਿਸ ਕਾਰਨ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਦੁਪਹਿਰ 3 ਵਜੇ, ਪੁਲਿਸ ਨੂੰ ਓਟਾਪਿਰੀ ਵਿੱਚ ਓਟਾਪਿਰੀ ਗੋਰਜ ਰੋਡ ‘ਤੇ ਇੱਕ ਵਾਹਨ ਦੇ ਹਾਦਸੇ ਦੀ ਸੂਚਨਾ ਦਿੱਤੀ ਗਈ ਸੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਤੋਂ ਸਿਰਫ਼ 90 ਮਿੰਟ ਬਾਅਦ, ਆਕਲੈਂਡ ਵਿੱਚ ਪੁਲਿਸ ਨੂੰ ਡੇਅਰੀ ਫਲੈਟ ਵਿਖੇ ਉੱਤਰੀ ਮੋਟਰਵੇਅ ‘ਤੇ ਦੋ ਵਾਹਨਾਂ ਦੀ ਟੱਕਰ ਦੀ ਸੂਚਨਾ ਦਿੱਤੀ ਗਈ ਸੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।