ਸ਼ਨੀਵਾਰ ਨੂੰ ਵੱਖ-ਵੱਖ ਸੜਕ ਹਾਦਸਿਆਂ ‘ਚ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਕ੍ਰਿਸਮਿਸ ਦੀ ਸਵੇਰ ਨੂੰ ਹੈਮਿਲਟਨ ਨੇੜੇ ਇੱਕ ਹਾਦਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਬ੍ਰੌਡਲੇ ਡਾਊਨਜ਼ ਅਤੇ ਗੋਰਡਨਟਨ ਰੋਡ (Broadley Downs and Gordonton Road) ਦੇ ਚੌਰਾਹੇ ‘ਤੇ ਇਕੱਲੇ ਵਾਹਨ ਦੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਸਵੇਰੇ 9.20 ਵਜੇ ਤੋਂ ਬਾਅਦ ਦਿੱਤੀ ਗਈ ਸੀ। ਹਾਦਸੇ ਕਰਨ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਤੋਂ ਇਲਾਵਾ ਡੁਨੇਡਿਨ ਦੇ ਦੱਖਣ ਵਿੱਚ ਸਟੇਟ ਹਾਈਵੇਅ 1 ‘ਤੇ ਇੱਕ ਟਰੱਕ ਅਤੇ ਇੱਕ ਕਾਰ ਵਿਚਕਾਰ ਹੋਏ ਹਾਦਸੇ ਤੋਂ ਬਾਅਦ ਇੱਕ ਦੂਜੇ ਵਿਅਕਤੀ ਦੀ ਮੌਤ ਹੋ ਗਈ। ਵਾਈਹੋਲਾ ਵਿਖੇ ਤਾਈਰੀ ਪਲੇਨਜ਼ ਹਾਈਵੇਅ/ਐਸਐਚ1 ‘ਤੇ ਇਹ ਹਾਦਸਾ ਸਵੇਰੇ 9.15 ਵਜੇ ਤਿਟਰੀ ਰੋਡ ਦੇ ਚੌਰਾਹੇ ਦੇ ਉੱਤਰ ਵੱਲ ਵਾਪਰਿਆ ਹੈ। ਉੱਥੇ ਹੀ ਸ਼ੁੱਕਰਵਾਰ ਰਾਤ ਨੂੰ, ਟੌਪੋ ਦੇ ਦੱਖਣ ਵਿੱਚ ਸਟੇਟ ਹਾਈਵੇਅ 1 ‘ਤੇ ਤਿੰਨ ਕਾਰਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ।