ਅੱਜ ਸਵੇਰੇ ਕੇਂਦਰੀ ਉੱਤਰੀ ਆਈਲੈਂਡ ‘ਚ ਚਾਰ ਮੋਟਰਸਾਈਕਲਾਂ ਅਤੇ ਇੱਕ ਹੋਰ ਵਾਹਨ ਵਿਚਕਾਰ ਹੋਏ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 8.10 ਵਜੇ ਦੇ ਬਾਅਦ ਹੀ ਮੰਗਵੇਕਾ ਅਤੇ ਤਾਈਹਾਪੇ ਦੇ ਵਿਚਕਾਰ ਐਸਐਚ1 ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਰਿਪੋਰਟਾਂ ਮੁਤਾਬਿਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰਾਂ ਨੂੰ ਗੰਭੀਰ ਸੱਟਾਂ ਨਾਲ ਵੈਲਿੰਗਟਨ ਹਸਪਤਾਲ ਲਿਜਾਇਆ ਗਿਆ ਹੈ।
![Three dead in crash](https://www.sadeaalaradio.co.nz/wp-content/uploads/2024/12/WhatsApp-Image-2024-12-07-at-9.18.05-AM-950x534.jpeg)