ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸ਼ਨੀਵਾਰ ਨੂੰ ਪੁਕਾਕੀ ਨੇੜੇ ਸਟੇਟ ਹਾਈਵੇਅ 8 ‘ਤੇ ਹੋਏ ਹਾਦਸੇ ਤੋਂ ਬਾਅਦ ਹੁਣ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਹੋਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਦੋ ਹੋਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਦੁਪਹਿਰ 1.30 ਵਜੇ ਦੇ ਕਰੀਬ ਹੇਮੈਨ ਰੋਡ ਅਤੇ ਟੇਕਾਪੋ ਕੈਨਾਲ ਰੋਡ ਵਿਚਕਾਰ ਦੋ ਵਾਹਨਾਂ ਅਤੇ ਇੱਕ ਮੋਟਰਸਾਈਕਲ ਵਿਚਕਾਰ ਵਾਪਰਿਆ ਸੀ। ਇੰਸਪੈਕਟਰ ਕ੍ਰੇਗ ਮੈਕਕੇ ਨੇ ਕਿਹਾ ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਾਨ ਗਵਾਉਣ ਵਾਲੇ ਤਿੰਨ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।” ਮੈਕਕੇ ਨੇ ਕਿਹਾ ਕਿ, “ਅਸੀਂ ਇਹ ਪਤਾ ਲਗਾਉਣ ਲਈ ਜਾਂਚ ਦੇ ਸ਼ੁਰੂਆਤੀ ਪੜਾਅ ‘ਤੇ ਹਾਂ ਕਿ ਇਸ ਦੁਖਦਾਈ ਘਟਨਾ ਦਾ ਕਾਰਨ ਕੀ ਹੈ।”
