ਕੋਰੋਮੰਡਲ ਤੋਂ ਇੱਕ ਵੱਡਾ ਖ਼ਬਰ ਸਾਹਮਣੇ ਆਈ ਹੈ ਇੱਥੇ ਅੱਗ ਲੱਗਣ ਕਾਰਨ ਤਿੰਨ ਕਾਰਾਂ ਸੜ ਕੇ ਸਵਾਹ ਹੋ ਗਈਆਂ ਹਨ। ਫਿਲਹਾਲ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਸਟਾਫ ਵ੍ਹਾਈਟਿੰਗਾ ‘ਚ ਅੱਗ ਦੀ ਜਾਂਚ ਕਰ ਰਿਹਾ ਹੈ। ਰਿਪੋਰਟਾਂ ਮੁਤਾਬਿਕ ਬੁੱਧਵਾਰ ਤੜਕੇ 3 ਵਜੇ ਤੋਂ ਥੋੜ੍ਹੀ ਦੇਰ ਬਾਅਦ ਇੱਕ ਚਸ਼ਮਦੀਦ ਨੇ ਧਮਾਕੇ ਦੀ ਆਵਾਜ਼ ਸੁਣਨ ‘ਤੇ ਅੱਗ ਦੀਆਂ ਲਪਟਾਂ ਦੇਖਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਸੀ।
