ਵਾਈਕਾਟੋ ‘ਚ ਤਿੰਨ ਕਾਰਾਂ ਅਤੇ ਇੱਕ ਟਰੱਕ ਵਿਚਕਾਰ ਹੋਈ ਟੱਕਰ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ ਹੈ। ਇਹ ਟੱਕਰ ਓਰਮਸਬੀ ਰੋਡ, ਸਟੇਟ ਹਾਈਵੇਅ 39 ‘ਤੇ ਤਿਹਿਰੋਆ ਵਿਖੇ ਰਾਤ 9.45 ਵਜੇ ਦੇ ਕਰੀਬ ਹੋਈ ਸੀ। ਹਾਦਸੇ ‘ਚ ਇੱਕ ਹੋਰ ਵਿਅਕਤੀ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਹਨ। ਸੜਕ ਕੁਝ ਸਮੇਂ ਲਈ ਬੰਦ ਰਹਿਣ ਦੀ ਸੰਭਾਵਨਾ ਹੈ ਅਤੇ ਹਾਈਵੇਅ ਤੋਂ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਦੇਰੀ ਦੀ ਉਮੀਦ ਕਰਨੀ ਚਾਹੀਦੀ ਹੈ।
