ਮਾਰਲਬਰੋ ‘ਚ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਕਾਰ ਦੇ ਨਦੀ ‘ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਮਗਰੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਦਕਿ 2 ਲੋਕਾਂ ਦੀ ਵਾਲ-ਵਾਲ ਜਾਨ ਬਚ ਗਈ ਹੈ। ਇਸ ਕਾਰ ‘ਚ ਕੁੱਲ ਪੰਜ ਲੋਕ ਸਵਾਰ ਸਨ। ਇਹ ਹਾਦਸਾ 1.45 ਵਜੇ ਦੇ ਕਰੀਬ ਸਟੇਟ ਹਾਈਵੇਅ 1 ਅਤੇ ਬੁਸ਼ ਰੋਡ, ਤੁਮਾਰੀਨਾ ਦੇ ਇੰਟਰਸੈਕਸ਼ਨ ‘ਤੇ ਵਾਪਰਿਆ ਸੀ। ਪੁਲਿਸ ਰਾਸ਼ਟਰੀ ਗੋਤਾਖੋਰ ਦਸਤੇ ਨੇ ਰਾਤ 12 ਵਜੇ ਦੇ ਕਰੀਬ ਟੁਆਮੇਰੀਨਾ ਨਦੀ ਵਿੱਚ ਡੁੱਬੀ ਕਾਰ ਦਾ ਪਤਾ ਲਗਾਇਆ ਸੀ। ਜ਼ਖਮੀ ਵਿਅਕਤੀਆਂ ਨੂੰ ਇਲਾਜ਼ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
