ਰੋਟੋਰੂਆ ‘ਚ ਇੱਕ ਭਿਆਨਕ ਲੁੱਟ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਹਥਿਆਰ ਅਤੇ ਇੱਕ ਚੋਰੀ ਹੋਇਆ ਵਾਹਨ ਵੀ ਜ਼ਬਤ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਅਪਰਾਧੀ, ਇੱਕ ਚਾਕੂ ਅਤੇ ਹੋਰ ਹਥਿਆਰਾਂ ਨਾਲ ਲੈਸ ਸੀ ਜਦੋਂ ਅੱਜ ਸਵੇਰੇ ਲਗਭਗ 6 ਵਜੇ ਰੋਟੋਰੂਆ ਦੇ ਓਹਾਟਾ ‘ਚ ਟੇ ਨਗਾਈ ਰੋਡ ਕੈਲਟੇਕਸ ਸਰਵਿਸ ਸਟੇਸ਼ਨ ਵਿੱਚ ਦਾਖਲ ਹੋਏ। “ਉਨ੍ਹਾਂ ਨੇ ਸਟਾਫ਼ ਮੈਂਬਰ ਨੂੰ ਧਮਕਾਇਆ, ਨਕਦੀ, ਵੇਪ ਉਤਪਾਦ ਅਤੇ ਸਿਗਰਟਾਂ ਚੋਰੀ ਕਰ ਲਈਆਂ। ਅਪਰਾਧੀ ਫਿਰ ਇੱਕ ਚੋਰੀ ਦੇ ਵਾਹਨ ‘ਚ ਉੱਥੋਂ ਫਰਾਰ ਹੋ ਗਏ।” ਪੁਲਿਸ ਨੇ ਦੱਸਿਆ ਕਿ ਗੱਡੀ ਹੈਮਿਲਟਨ ਤੋਂ ਚੋਰੀ ਹੋਈ ਸੀ। ਜੋ ਬਰਾਮਦ ਕੀਤੀ ਗਈ ਹੈ ਅਤੇ ਇਸਦੇ ਮਾਲਕ ਨੂੰ ਵਾਪਿਸ ਕਰ ਦਿੱਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਤਿੰਨੇ ਅਪਰਾਧੀ ਰੋਟੋਰੂਆ ਅਤੇ ਹੈਮਿਲਟਨ ਦੇ ਰਹਿਣ ਵਾਲੇ ਸਨ।
