ਪੁਲਿਸ ਦਾ ਕਹਿਣਾ ਹੈ ਕਿ ਡਕੈਤੀ ਦੌਰਾਨ ਸੇਂਟ ਲੂਕਸ ਸ਼ਾਪਿੰਗ ਸੈਂਟਰ ਵਿੱਚ ਗਹਿਣਿਆਂ ਦੀ ਦੁਕਾਨ ਦੇ ਕਾਊਂਟਰ ਤੋੜੇ ਜਾਣ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਵਿਅਕਤੀ ਮੰਗਲਵਾਰ ਨੂੰ ਦੁਪਹਿਰ 3.30 ਵਜੇ ਤੋਂ ਪਹਿਲਾਂ ਮਾਊਂਟ ਅਲਬਰਟ ਵਿੱਚ ਮਾਈਕਲ ਹਿੱਲ ਸਟੋਰ ਵਿੱਚ ਦਾਖਲ ਹੋਏ, ਜਿੱਥੇ ਉਨ੍ਹਾਂ ਨੇ “ਟੂਲਾਂ ਨਾਲ ਕਾਊਂਟਰ ਤੋੜ ਦਿੱਤੇ ਅਤੇ ਗਹਿਣੇ ਚੋਰੀ ਕਰ ਲਏ।” ਇਸ ਮਗਰੋਂ ਲੁਟੇਰੇ ਇੱਕ ਮਾਜ਼ਦਾ ਅਤੇ ਇੱਕ ਸੁਬਾਰੂ ‘ਚ ਮੌਕੇ ਤੋਂ ਫਰਾਰ ਹੋ ਗਏ ਸੀ। ਇਸ ਮਗਰੋਂ ਪੁਲਿਸ ਨੇ ਮਜ਼ਦਾ ਨੂੰ ਵੀ ਲੱਭ ਕੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਕਿਹਾ ਕਿ ਉਸ ਕਾਰ ਵਿੱਚੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਕਾਰ ਵਿੱਚੋਂ ਚੋਰੀ ਹੋਏ ਕੱਪੜੇ ਅਤੇ ਗਹਿਣੇ ਮਿਲੇ ਸਨ। ਤਿੰਨਾਂ ਦੀ ਉਮਰ 17 ਤੋਂ 19 ਦੇ ਵਿਚਕਾਰ ਹੈ ਅਤੇ ਪੁਲਿਸ ਦੋਸ਼ਾਂ ‘ਤੇ ਵਿਚਾਰ ਕਰ ਰਹੀ ਹੈ। ਜਦਕਿ ਸੁਬਾਰੂ ‘ਚ ਭੱਜਣ ਵਾਲੇ ਦੋ ਹੋਰ ਵਿਅਕਤੀਆਂ ਨੂੰ ਲੱਭਣ ਲਈ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।