ਇਸ ਮਹੀਨੇ ਦੇ ਸ਼ੁਰੂ ਵਿਚ ਕ੍ਰਾਈਸਚਰਚ ਵਿਚ ਕ੍ਰੋਮ ਕਾਰ ਸ਼ੋਅ ਵਿਚ ਸਾੜ-ਫੂਕ ਕਰਨ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ 13 ਵਾਹਨ ਜ਼ਬਤ ਕੀਤੇ ਹਨ। ਕ੍ਰਾਈਸਟਚਰਚ ਪੁਲਿਸ ਨੇ ਹੋਰ 11 ਲੋਕਾਂ ਨੂੰ ਵੀ ਸੰਮਨ ਜਾਰੀ ਕੀਤੇ ਹਨ ਜਦਕਿ 30 ਤੋਂ ਵੱਧ ਤੇਜ਼ ਰਫ਼ਤਾਰ ਉਲੰਘਣਾਵਾਂ ਦੇ ਨੋਟਿਸ ਜਾਰੀ ਕੀਤੇ ਹਨ। ਕ੍ਰਾਈਸਚਰਚ ਏਐਸਆਰ ਦੇ ਸਾਰਜੈਂਟ ਲਿਊਕ ਵਾਨ ਨੇ ਕਿਹਾ ਕਿ ਇਸ ਦੌਰਾਨ ਇੱਕ ਵਿਅਕਤੀ ਨੂੰ 50km/h ਜ਼ੋਨ ਵਿੱਚ 104km/h ਦੀ ਰਫ਼ਤਾਰ ਨਾਲ ਗੱਡੀ ਚਲਾਉਂਦੇ ਫੜਿਆ ਗਿਆ ਹੈ।