ਮੰਗਲਵਾਰ ਅਤੇ ਬੁੱਧਵਾਰ ਰਾਤ ਨੂੰ ਖਰਾਬ ਮੌਸਮ ਕਾਰਨ ਹਜ਼ਾਰਾਂ ਨਿਊਜ਼ੀਲੈਂਡ ਵਾਸੀ ਪ੍ਰਭਾਵਿਤ ਹੋਏ ਹਨ। ਇੰਨ੍ਹਾਂ ਹੀ ਨਹੀਂ ਇਸ ਦੌਰਾਨ ਆਕਲੈਂਡ ਵਿੱਚ ਤਿੰਨ ਏਅਰ NZ ਦੇ ਜਹਾਜ਼ਾਂ ਉੱਪਰ ਵੀ ਅਸਮਾਨੀ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਇੰਨ੍ਹਾਂ ਜਹਾਜਾਂ ਨੂੰ ਹੁਣ ਪਹਿਲਾਂ ਇੰਜੀਨੀਅਰਾਂ ਵੱਲੋਂ ਚੈੱਕ ਕੀਤਾ ਜਾਵੇਗਾ ਅਤੇ ਫਿਰ ਸਭ ਕੁੱਝ ਸਹੀ ਪਏ ਜਾਣ ਮਗਰੋਂ ਉਡਾਣ ਲਈ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਕਾਫੀ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
