ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੋਂ ਦੇ ਹਾਲਾਤ ਕਾਫੀ ਜਿਆਦਾ ਖਰਾਬ ਹੋ ਗਏ ਹਨ। ਦੁਨੀਆ ਭਰ ਦੇ ਦੇਸ਼ ਅਫਗਾਨਿਸਤਾਨ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰ ਰਹੇ ਹਨ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਅਤੇ ਸਾਰੇ ਅੰਤਰਰਾਸ਼ਟਰੀ ਅਦਾਕਾਰ ਵੀ ਚਿੰਤਾ ਦਾ ਪ੍ਰਗਟਾਵਾ ਕਰ ਰਹੇ ਹਨ। ਹੁਣ ਅਫਗਾਨਿਸਤਾਨ ਮੂਲ ਦੀ ਹਾਲੀਵੁੱਡ ਅਦਾਕਾਰਾ ਅਜੀਤਾ ਘਨੀਜ਼ਾਦਾ ਨੇ ਅਫਗਾਨਿਸਤਾਨ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਤਾਲਿਬਾਨ ਅਫਗਾਨਿਸਤਾਨ ਵਿੱਚ ਔਰਤਾਂ ਅਤੇ ਬੱਚਿਆਂ ‘ਤੇ ਅੱਤਿਆਚਾਰ ਕਰ ਰਿਹਾ ਹੈ। Azita Ghanizada ਤਾਲਿਬਾਨ ਦੇ ਕਾਲੇ ਕਾਰਨਾਮਿਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਲਗਾਤਾਰ ਅਫਗਾਨਿਸਤਾਨ ਦੇ ਲੋਕਾਂ ਲਈ ਆਪਣੀ ਆਵਾਜ਼ ਚੁੱਕ ਕਰ ਰਹੀ ਹੈ।
View this post on Instagram
ਪਰ ਹੁਣ ਤਾਲਿਬਾਨ ਨੂੰ ਅਦਾਕਾਰਾ ਵੱਲੋ ਇਸ ਮਸਲੇ ਨੂੰ ਚੁੱਕਿਆ ਜਾਣਾ ਰਾਸ ਨਹੀਂ ਆ ਰਿਹਾ। ਤਾਲਿਬਾਨ ਨੇ ਅਦਾਕਾਰਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਖੁਦ ਇਹ ਜਾਣਕਾਰੀ ਆਪਣੀ ਸੋਸ਼ਲ ਮੀਡੀਆ ਪੋਸਟ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਅਫਗਾਨ ਸੱਭਿਆਚਾਰ ਅਤੇ ਕਲਾ ਨਾਲ ਜੁੜੇ ਕਈ ਪੁਰਾਣੇ ਵੀਡੀਓ ਸਾਂਝੇ ਕੀਤੇ ਹਨ। ਇਨ੍ਹਾਂ ਵੀਡੀਓਜ਼ ਨੂੰ ਸਾਂਝਾ ਕਰਦਿਆਂ ਅਜੀਤਾ ਨੇ ਲਿਖਿਆ, “ਹਰ ਮਿੰਟ ਚੀਜ਼ਾਂ ਬਦਲ ਰਹੀਆਂ ਹਨ। ਮੈਨੂੰ ਤਾਲਿਬਾਨ ਦੇ ਸੰਦੇਸ਼ ਮਿਲ ਰਹੇ ਹਨ, “ਪਿਆਰੀ ਗਰਲ ਚਿੰਤਾ ਨਾ ਕਰੋ, ਪ੍ਰਚਾਰ ਕਰਨਾ ਬੰਦ ਕਰੋ।” “not to worry dear girl, stop spreading propaganda”