ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ‘ਚ ਇੱਕ ਮਹੰਤ ਨੂੰ ਪਾਕਿਸਤਾਨੀ ਨੋਟ ‘ਤੇ ਧਮਕੀ ਲਿਖੀ ਮਿਲੀ ਹੈ। ਇਹ ਨੋਟ ਮੰਦਰ ਦੀ ਗੋਲਕ ਵਿੱਚ ਪਾਇਆ ਗਿਆ ਸੀ। ਗੋਲਕ ਦੇ ਪੈਸੇ ਦੀ ਗਿਣਤੀ ਕਰਨ ਲਈ ਜਦੋਂ ਗੋਲਕ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ 100 ਰੁਪਏ ਦਾ ਪਾਕਿਸਤਾਨੀ ਨੋਟ ਮਿਲਿਆ, ਜਿਸ ‘ਤੇ ਧਮਕੀ ਦਿੱਤੀ ਗਈ ਸੀ ਕਿ 5 ਲੱਖ ਰੁਪਏ ਦਾ ਪ੍ਰਬੰਧ ਕਰੋ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਅੰਮ੍ਰਿਤਸਰ ਦੇ ਛੇਹਰਟਾ ਦੀ ਹੈ। ਘਣੂਪੁਰ ਕਾਲੇ ‘ਚ ਸਥਿਤ ਸ਼੍ਰੀ ਬਾਲਾਜੀ ਧਾਮ ਚੈਰੀਟੇਬਲ ਟਰੱਸਟ ਮੰਦਿਰ ਦੀ ਗੋਲਕ ‘ਚੋਂ 100 ਰੁਪਏ ਦਾ ਪਾਕਿਸਤਾਨੀ ਨੋਟ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਇਸ ‘ਤੇ ਪੰਜਾਬੀ ‘ਚ ਧਮਕੀ ਲਿਖੀ ਹੋਈ ਹੈ। ਇਹ ਧਮਕੀ ਕਿਸੇ ਹੋਰ ਨੂੰ ਨਹੀਂ, ਸਗੋਂ ਮੰਦਰ ਦੇ ਮਹੰਤ ਨੂੰ ਦਿੱਤੀ ਗਈ ਹੈ। ਅਸ਼ਨੀਲ ਮੰਦਿਰ ਦੇ ਮਹੰਤ ਹੋਣ ਤੋਂ ਇਲਾਵਾ ਪੰਜਾਬ ਪੁਲਿਸ ਵਿੱਚ ਵੀ ਹਨ ਅਤੇ ਅੰਮ੍ਰਿਤਸਰ ਦਿਹਾਤੀ ਵਿੱਚ ਸੀਨੀਅਰ ਅਧਿਕਾਰੀ ਦੇ ਰੀਡਰ ਹਨ।
ਮਹੰਤ ਨੇ ਦੱਸਿਆ ਕਿ ਨੋਟ ‘ਤੇ ਪੰਜਾਬੀ ‘ਚ ਲਿਖੀ ਧਮਕੀ ‘ਚ ਲਿਖਿਆ ਹੈ ਕਿ ਬਾਬਾ ਅਸ਼ਨੀਲ, ਤੁਸੀਂ ਬਹੁਤ ਮਾਇਆ ਇਕੱਠੀ ਕੀਤੀ ਹੈ, ਸਾਨੂੰ ਪਤਾ ਹੈ। ਸਾਨੂੰ ਮਾਇਆ ਦੀ ਬਹੁਤ ਲੋੜ ਹੈ। ਤੇਰੇ ਘਰ ਤੋਂ ਲੈ ਕੇ ਮੰਦਰ ਤੱਕ, ਤੈਨੂੰ ਕਿਸੇ ਨੇ ਨਹੀਂ ਬਚਾਉਣਾ। ਤੈਨੂੰ ਜਲਦੀ ਹੀ ਪਤਾ ਲੱਗ ਜਾਵੇਗਾ। 5 ਲੱਖ ਰੁਪਏ ਤਿਆਰ ਰੱਖ।