ਇੱਕ JCB ਵੱਲੋਂ ਕੀਤੀ ਜਾਂਦੀ ਖੁਦਾਈ ਦੇ ਕਾਰਨ Whangārei ਅਤੇ Dargaville ਵਿਚਕਾਰ ਮੁੱਖ ਫਾਈਬਰ ਕੇਬਲ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ Kaipara ਜ਼ਿਲ੍ਹੇ ਵਿੱਚ ਸਵੇਰੇ 8 ਵਜੇ ਤੋਂ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਦਾ ਇੰਟਰਨੈਟ ਬੰਦ ਹੋ ਗਿਆ ਹੈ। ਨਾਰਥਪਾਵਰ ਦੇ ਬੁਲਾਰੇ ਨੇ ਕਿਹਾ ਕਿ ਸਪਾਰਕ ਦੀ ਮਲਕੀਅਤ ਵਾਲੀ ਕੇਬਲ ਰਾਹੀਂ ਦਰਗਾਵਿਲੇ, ਰੂਵਾਈ, ਪਾਪਾਰੋਆ ਅਤੇ ਮਾਂਗਤੁਰੋਟੋ ਵਿੱਚ ਸਾਰੇ ਗਾਹਕਾਂ ਨੂੰ ਬਰਾਡਬੈਂਡ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਦੇ ਕੱਟੇ ਜਾਣ ਕਾਰਨ 2070 ਤੋਂ ਵੱਧ ਗਾਹਕ ਪ੍ਰਭਾਵਿਤ ਹੋਏ ਸਨ। ਹਾਲਾਂਕਿ ਸਪਾਰਕ ਟੈਕਨੀਸ਼ੀਅਨ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ ਪਰ ਮੁਰੰਮਤ ਰਾਤ ਤੱਕ ਜਾਰੀ ਰਹੇਗੀ। ਬਹਾਲੀ ਦੇ ਸਮੇਂ ਲਈ ਫਿਲਹਾਲ ਕੋਈ ਅਨੁਮਾਨ ਨਹੀਂ ਹੈ।
