ਨਿਊਜ਼ੀਲੈਂਡ ਦੇ ਲੋਕ 3 ਦਿਨ ਪਹਿਲਾ ਆਏ ਚੱਕਰਵਾਤੀ ਤੂਫਾਨ ਡੋਵੀ ਦੀ ਮਾਰ ਅਜੇ ਵੀ ਝੱਲ ਰਹੇ ਹਨ। ਦਰਅਸਲ ਚੱਕਰਵਾਤੀ ਤੂਫਾਨ ਦੇ 3 ਦਿਨਾਂ ਬਾਅਦ ਵੀ ਨੋਰਥਲੈਂਡ ਅਤੇ ਆਕਲੈਂਡ ਵਿੱਚ 1000 ਤੋਂ ਵੱਧ ਘਰ ਅਜਿਹੇ ਹਨ ਜਿਨ੍ਹਾਂ ਦੀ ਬਿਜਲੀ ਅਜੇ ਵੀ ਗੁਲ ਹੈ।
ਹਾਲਾਂਕਿ ਕੰਪਨੀ ਵੱਲੋਂ ਘਰਾਂ ਵਿੱਚ ਬਿਜਲੀ ਸਪਲਾਈ ਨੂੰ ਮੁੜ ਬਹਾਲ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਕੰਪਨੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਤੂਫ਼ਾਨ ਆਉਣ ਤੋਂ ਮਗਰੋਂ ਤਕਰੀਬਨ 50000 ਘਰਾਂ ਦੀ ਬਿਜਲੀ ਗੁਲ ਹੋ ਗਈ ਸੀ। ਲਾਈਨਜ਼ ਕੰਪਨੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਪੇਂਡੂ ਖੇਤਰਾਂ ਵਿੱਚ ਮੁਸ਼ਕਿਲਾਂ ਅਤੇ ਮੁਰੰਮਤ ਦੇ ਕਾਰਨ ਹਰ ਕਿਸੇ ਨੂੰ ਬਿਜਲੀ ਵਾਪਿਸ ਆਉਣ ਵਿੱਚ ਕੁੱਝ ਦਿਨ ਲੱਗ ਸਕਦੇ ਹਨ। ਸ਼ੁਰੂਆਤ ‘ ਆਕਲੈਂਡ ਖੇਤਰ ਵਿੱਚ ਲਗਭਗ 50,000 ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਸਨ।