ਕੀ ਤੁਹਾਨੂੰ ਵੀ ਮਹਿਸੂਸ ਹੋਏ ਨੇ ਭੂਚਾਲ ਦੇ ਝਟਕੇ ? ਅੱਜ ਦੁਪਹਿਰ ਵੇਲੇ Picton ‘ਚ ਹਜ਼ਾਰਾਂ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਹਜ਼ਾਰਾਂ ਲੋਕਾਂ ਨੇ ਅੱਜ ਦੁਪਹਿਰ ਪਿਕਟਨ ਤੋਂ 40 ਕਿਲੋਮੀਟਰ ਉੱਤਰ-ਪੂਰਬ ਵਿੱਚ ਕੇਂਦਰਿਤ 4.6 ਤੀਬਰਤਾ ਦੇ ਭੂਚਾਲ ਨੂੰ ਮਹਿਸੂਸ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਜੀਓਨੈੱਟ ਦੇ ਅਨੁਸਾਰ, ਭੂਚਾਲ ਦੁਪਹਿਰ 2.58 ਵਜੇ 28 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ, ਜਿਸ ਕਾਰਨ ਹਲਕੇ ਝਟਕੇ ਲੱਗੇ ਹਨ। ਦੁਪਹਿਰ 3.10 ਵਜੇ ਤੱਕ ਲਗਭਗ 9347 ਲੋਕਾਂ ਨੇ ਝਟਕੇ ਮਹਿਸੂਸ ਕੀਤੇ ਸਨ। ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਤਜ਼ਰਬਿਆਂ ਦੀ ਜਾਣਕਾਰੀ ਸਾਂਝੀ ਕੀਤੀ ਹੈ।
