[gtranslate]

ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਇਸ ਕਦਮ ਨੇ ਦਵਾਈ ਪ੍ਰਵਾਸੀ ਕਰਮਚਾਰੀਆਂ ਨੂੰ ਰਾ/ਹਤ, ਸੋ/ਸ਼./ਣ ਦੇ ਮਾਮਲਿਆਂ ਨੂੰ ਪਈ ਠੱਲ੍ਹ !

This step of Immigration New Zealand

ਨਿਊਜ਼ੀਲੈਂਡ ‘ਚ ਪਿਛਲੇ ਸਮੇਂ ਦੌਰਾਨ ਪ੍ਰਵਾਸੀਆਂ ਦੇ ਸੋਸ਼ਣ ਦੇ ਲਗਾਤਾਰ ਕਈ ਮਾਮਲੇ ਸਾਹਮਣੇ ਆਏ ਸੀ। ਪਰ ਹੁਣ ਇੱਕ ਰਾਹਤ ਵਾਲੀ ਖ਼ਬਰ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਇੰਨਾਂ ਮਾਮਲਿਆਂ ਨੂੰ ਠੱਲ ਪਾਉਣ ‘ਚ ਕਾਮਯਾਬ ਹੋ ਰਹੀ ਹੈ। ਦਰਅਸਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਇਮੀਗ੍ਰੇਸ਼ਨ ਇਮਪਲਾਇਮੈਂਟ ਇਨਫਰਿਂਜਮੈਂਟ ਸਕੀਮ ਤਹਿਤ ਹੁਣ ਤੱਕ 54 ਮਾਲਕਾਂ ਨੂੰ ਇਨਫਰਿਂਜਮੈਂਟ ਨੋਟਿਸ ਜਾਰੀ ਕੀਤੇ ਹਨ ਜਿਸ ਦਾ ਫਾਇਦਾ ਇਹ ਹੈ ਕਿ ਜਿੱਥੇ ਇਨ੍ਹਾਂ ‘ਤੇ ਪ੍ਰਵਾਸੀ ਕਰਮਚਾਰੀਆਂ ਦੀ ਭਰਤੀ ‘ਤੇ ਰੋਕ ਲਗਾਈ ਗਈ ਹੈ, ਉੱਥੇ ਹੀ ਹੁਣ ਤੱਕ ਸਕੀਮ ਤਹਿਤ $196,000 ਦੇ ਜੁਰਮਾਨੇ ਵੀ ਇਨ੍ਹਾਂ ਮਾਲਕਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਇੱਕ ਰਿਪੋਰਟ ਮੁਤਾਬਿਕ ਸਭ ਤੋਂ ਜਿਆਦਾ ਆਕਲੈਂਡ ਤੇ ਦੂਜੇ ਨੰਬਰ ‘ਤੇ ਵੇਲਿੰਗਟਨ ਦੇ ਮਾਲਕਾਂ ਨੂੰ ਜੁਰਮਾਨੇ ਤੇ ਨੋਟਿਸ ਜਾਰੀ ਹੋਏ ਹਨ। ਜ਼ਿਕਰਯੋਗ ਹੈ ਕਿ aewv ਸ੍ਰੇਣੀ ਦੀ ਸ਼ੁਰੂਆਤ ਮਗਰੋਂ ਪਰਵਾਸੀ ਕਰਮਚਾਰੀਆਂ ਦੇ ਸੋਸ਼ਣ ‘ਚ ਵੱਡਾ ਵਾਧਾ ਹੋਇਆ ਸੀ।

Leave a Reply

Your email address will not be published. Required fields are marked *