ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਲਈ ਇੱਕ ਵੱਡੀ ਅਤੇ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਕ ਪੰਜਾਬੀ ਨੌਜਵਾਨ ਹਰਮਨਦੀਪ ਸਿੰਘ ਦੀ ਨਿਊਜ਼ੀਲੈਂਡ ਦੀ ਹਾਕੀ ਟੀਮ ‘ਚ ਚੋਣ ਹੋਈ ਹੈ। ਹਰਮਨਦੀਪ ਸਿੰਘ ਹੁਣ ਸਾਊਥ ਅਫਰੀਕਾ ਵਿੱਚ ਹੋਣ ਵਾਲੇ ਡਬਲਿਯੂ ਐਮ ਐਚ ਵਰਲਡ ਕੱਪ ਟੂਰਨਾਮੈਂਟ ‘ਚ ਨਿਊਜ਼ੀਲੈਂਡ ਦੀ ਅੰਡਰ 35 ਟੀਮ ਲਈ ਹਾਕੀ ਖੇਡਦੇ ਹੋਏ ਨਜ਼ਰ ਆਉਣਗੇ। 2011 ‘ਚ ਨਿਊਜ਼ੀਲੈਂਡ ਆਇਆ ਹਰਮਨਦੀਪ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸਬੰਧਿਤ ਹੈ।
