ਸੋਸ਼ਲ ਮੀਡੀਆ ‘ਤੇ ਰੋਜਾਨਾ ਹੀ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ ਜੋ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਨੇ ਤੇ ਕਈ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਭ ਨੂੰ ਭਾਵੁਕ ਕਰ ਦਿੰਦੀਆਂ ਹਨ। ਅਜਿਹੀ ਹੀ ਇੱਕ ਭਾਵੁਕ ਕਰ ਦੇਣ ਵਾਲੀ ਵੀਡੀਓ ਕ੍ਰਾਈਸਚਰਚ ਦੀ ਇੱਕ ਔਰਤ ਦੀ ਵਾਇਰਲ ਹੋ ਰਹੀ ਹੈ। ਦਰਅਸਲ ਇਹ ਵੀਡੀਓ ਹੈ ਕ੍ਰਾਈਸਚਰਚ ਦੀ ਰਹਿਣ ਵਾਲੀ ਕਾਇਸ਼ਾ ਰੋਜ਼ ਵੁਡਹਾਊਸ ਦੀ ਜਿਸ ਵਿੱਚ ਉਹ ਆਪਣੀ ਡਿਗਰੀ ਹਾਸਿਲ ਕਰ ਰਹੇ ਹਨ। ਪਰ ਅਹਿਮ ਗੱਲ ਇਹ ਹੈ ਕਿ ਜਦੋਂ ਕਾਇਸ਼ਾ ਡਿਗਰੀ ਹਾਸਿਲ ਕਰ ਰਹੀ ਸੀ ਤਾਂ ਓਦੋ ਉਨ੍ਹਾਂ ਗੋਦੀ ਆਪਣਾ ਛੋਟਾ ਜਿਹਾ ਬੱਚਾ ਹਵਾਇਕੀ ਵੀ ਚੁੱਕਿਆ ਹੋਇਆ ਸੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ। ਜਿੱਥੇ ਇਸ ਵੀਡੀਓ ਨੂੰ ਕਈ ਮਿਲੀਅਨ ਵਿਊ ਮਿਲੇ ਹਨ ਉੱਥੇ ਹੀ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਭਾਵੁਕ ਮੈਸਜ ਕੀਤੇ ਹਨ।