ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸੱਤਾ ‘ਚ ਆਉਂਦਿਆਂ ਹੀ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਨੇ ਚੋਣਾਂ ਦੌਰਾਨ ਵੋਟਰਾਂ ਨਾਲ ਕੀਤਾ ਆਪਣਾ ਪਹਿਲਾ ਵਾਅਦਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਇੱਕ ਸਿਰਫ਼ ਇੱਕ ਰੁਪਿਆ ਤਨਖਾਹ ਲੈਣ ਅਤੇ ਪੈਨਸ਼ਨ ਛੱਡਣ ਦਾ ਫੈਸਲਾ ਕੀਤਾ ਹੈ। ਜਸਵੰਤ ਸਿੰਘ ਨੇ ਕਿਹਾ ਕਿ ਜਦੋਂ ਮੈਨੂੰ ਟਿਕਟ ਮਿਲੀ ਤਾਂ ਮੈਂ ਐਲਾਨ ਕੀਤਾ ਸੀ ਕਿ ਮੈਂ ਸਿਰਫ 1 ਰੁਪਏ ਤਨਖਾਹ ਲਵਾਂਗਾ ਅਤੇ ਕੋਈ ਪੈਨਸ਼ਨ ਨਹੀਂ ਲਵਾਂਗਾ ਤੇ ਅੱਜ ਮੈਂ ਆਪਣਾ ਉਹ ਵਾਅਦਾ ਪੂਰਾ ਕਰ ਦਿੱਤਾ ਹੈ।
ਅਮਰਗੜ੍ਹ ਤੋਂ ‘ਆਪ’ ਦੇ ਵਿਧਾਇਕ ਜਸਵੰਤ ਸਿੰਘ ਨੇ ਕਿਹਾ ਕਿ ਹਲਕੇ ਵਿੱਚ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਵਿੱਚ ਤੁਰੰਤ ਸੁਧਾਰ ਚਾਹੁੰਦੇ ਹਨ। ਉਹ ਆਉਣ ਵਾਲੇ ਮਹੀਨਿਆਂ ਵਿੱਚ ਤੇਜ਼ ਕਾਰਵਾਈ ਅਤੇ ਬਦਲਾਅ ਦੇਖਣ ਦੀ ਉਮੀਦ ਕਰਦੇ ਹਨ।