ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਤੀਜਾ ਟੀ-20 ਮੈਚ ਟਾਈ ਹੋ ਗਿਆ ਹੈ। ਪਹਿਲਾਂ ਖੇਡਦਿਆਂ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਬਣਾਈਆਂ ਸਨ। ਜਵਾਬ ‘ਚ ਅਫਗਾਨਿਸਤਾਨ ਨੇ ਵੀ ਨਿਰਧਾਰਤ ਓਵਰਾਂ ‘ਚ 212 ਦੌੜਾਂ ਬਣਾ ਦਿੱਤੀਆਂ ਹਨ। ਹੁਣ ਮੈਚ ਦਾ ਨਤੀਜਾ ਸੁਪਰ ਓਵਰ ਰਾਹੀਂ ਨਿਕਲੇਗਾ। ਅਫਗਾਨਿਸਤਾਨ ਨੂੰ ਆਖਰੀ ਗੇਂਦ ‘ਤੇ ਤਿੰਨ ਦੌੜਾਂ ਦੀ ਲੋੜ ਸੀ ਅਤੇ ਟੀਮ ਨੇ ਦੋ ਦੌੜਾਂ ਬਣਾਈਆਂ। ਇਸ ਨਾਲ ਮੈਚ ਟਾਈ ਹੋ ਗਿਆ ਹੈ ਅਤੇ ਹੁਣ ਮੈਚ ਦਾ ਫੈਸਲਾ ਸੁਪਰ ਓਵਰ ਵਿੱਚ ਹੋਵੇਗਾ।
