ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਸਾਬਕਾ ਗ੍ਰੀਨ ਐਮਪੀ ਗੋਲਰਿਜ਼ ਗਹਿਰਾਮਨ ਇੱਕ ਵਾਰ ਫਿਰ ਚਰਚਾ ਦੇ ਵਿੱਚ ਹਨ। ਦਰਅਸਲ ਪੁਲਿਸ ਨੇ ਸਾਬਕਾ ਸਾਂਸਦ ਗੋਲਰਿਜ਼ ਗਹਿਰਾਮਨ ਦੇ ਖਿਲਾਫ ਦੁਕਾਨ ਤੋਂ ਚੋਰੀ ਦਾ ਤੀਜਾ ਦੋਸ਼ ਲਗਾਇਆ ਹੈ। ਪੁਲਿਸ ਨੇ ਦੁਕਾਨਦਾਰੀ ਦੀ ਜਾਂਚ ਨੂੰ “ਜਨ ਹਿੱਤ ਦੇ ਅਧੀਨ” ਕਿਹਾ ਹੈ। ਦੱਸ ਦੇਈਏ ਇਸ ਮਹੀਨੇ ਦੇ ਸ਼ੁਰੂ ਵਿਚ ਗਹਿਰਾਮਨ ‘ਤੇ ਸਟੋਰਾਂ ਤੋਂ ਤਿੰਨ ਚੋਰੀ ਦੇ ਦੋਸ਼ ਲਗਾਏ ਗਏ ਸੀ, ਜਿਸ ਕਾਰਨ ਉਨ੍ਹਾਂ ਨੂੰ ਸੰਸਦ ਤੋਂ ਵੀ ਅਸਤੀਫਾ ਦੇਣਾ ਪਿਆ ਸੀ। ਗਹਿਰਾਮਨ ਨੂੰ ਤਿੰਨੋਂ ਦੋਸ਼ਾਂ ਸਬੰਧੀ 1 ਫਰਵਰੀ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ‘ਚ ਪੇਸ਼ ਹੋਣਾ ਪਏਗਾ।
