ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਇੱਕ ਨਵਾਂ ਹੀ ਇਤਿਹਾਸ ਰਚਿਆ ਹੈ। ਰਵਾਇਤੀ ਪਾਰਟੀਆਂ ਤੇ ਵੱਡੇ ਆਗੂਆਂ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਵੀ ਚੰਗੀ ਹੈ। ਆਮ ਆਦਮੀ ਪਾਰਟੀ ਦੀਆਂ 11 ਔਰਤ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਵਿੱਚੋਂ 9 ਅਜਿਹੀਆਂ ਬੀਬੀਆਂ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਬੈਠਣਗੀਆਂ। ਹਾਲਾਂਕਿ ਜਗਰਾਓਂ ਤੋਂ ਸਰਬਜੀਤ ਕੌਰ ਮਾਣੂਕੇ ਤੇ ਤਲਵੰਡੀ ਸਾਬੋ ਤੋਂ ਡਾ. ਬਲਜਿੰਦਰ ਕੌਰ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ।
ਇਸ ਤੋਂ ਇਲਾਵਾ ਕਾਂਗਰਸ ਅਤੇ ਅਕਾਲੀ ਦਲ ਵਿੱਚ 1-1 ਇੱਕ ਮਹਿਲਾ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਦੀਨਾਨਗਰ ਤੋਂ ਕਾਂਗਰਸ ਦੇ ਅਰੁਣਾ ਚੌਧਰੀ ਜਿੱਤੇ ਹਨ ਜੋ ਪਿਛਲੀ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ। ਅਕਾਲੀ ਦਲ ਦੇ ਮਜੀਠਾ ਤੋਂ ਚੁਣੇ ਗਏ ਗਨੀਵ ਕੌਰ ਨਵਾਂ ਚਿਹਰਾ ਹਨ…
ਇਹ ਨੇ ‘ਆਪ’ ਦੀਆਂ ਜੇਤੂ ਮਹਿਲਾ ਉਮੀਦਵਾਰ
ਅੰਮ੍ਰਿਤਸਰ ਪੂਰਬੀ: ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 6750 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਸੰਗਰੂਰ: ‘ਆਪ’ ਦੀ ਨਰਿੰਦਰ ਕੌਰ ਭਾਰਜ ਨੇ ਪੰਜਾਬ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ 36,430 ਵੋਟਾਂ ਨਾਲ ਹਰਾਇਆ।
ਬਲਾਚੌਰ: ਸੰਤੋਸ਼ ਕੁਮਾਰੀ ਕਟਾਰੀਆ ਨੇ ਅਕਾਲੀ ਦਲ ਦੀ ਸੁਨੀਤਾ ਰਾਣੀ ਨੂੰ 4541 ਵੋਟਾਂ ਦੇ ਫਰਕ ਨਾਲ ਹਰਾਇਆ।
ਜਗਰਾਉਂ : ਸਰਵਜੀਤ ਕੌਰ ਮਾਣੂੰਕੇ ਨੇ ਅਕਾਲੀ ਦਲ ਦੀ ਐਸਆਰ ਕਲੇਰ ਨੂੰ 39,656 ਵੋਟਾਂ ਦੇ ਫਰਕ ਨਾਲ ਹਰਾਇਆ।
ਤਲਵੰਡੀ ਸਾਬੋ : ਪ੍ਰੋ. ਬਲਜਿੰਦਰ ਕੌਰ ਨੇ ਅਕਾਲੀ ਦਲ ਦੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ 15,252 ਵੋਟਾਂ ਦੇ ਫਰਕ ਨਾਲ ਹਰਾਇਆ।
ਖਰੜ: ਗਾਇਕਾ ਅਨਮੋਲ ਗਗਨ ਮਾਨ ਨੇ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 37,885 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਲੁਧਿਆਣਾ ਦੱਖਣੀ : ਰਜਿੰਦਰਪਾਲ ਕੌਰ ਛੀਨਾ ਨੇ ਭਾਜਪਾ ਦੇ ਸਤਿੰਦਰਪਾਲ ਸਿੰਘ ਤਾਜਪੁਰੀ ਨੂੰ 26,138 ਵੋਟਾਂ ਦੇ ਫਰਕ ਨਾਲ ਹਰਾਇਆ।
ਮੋਗਾ: ਅਮਨਦੀਪ ਕੌਰ ਅਰੋੜਾ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ 20,915 ਵੋਟਾਂ ਦੇ ਫਰਕ ਨਾਲ ਹਰਾਇਆ।
ਮਲੋਟ: ਬਲਜੀਤ ਕੌਰ ਨੇ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 40,261 ਵੋਟਾਂ ਦੇ ਫਰਕ ਨਾਲ ਹਰਾਇਆ।
ਨਕੋਦਰ : ਇੰਦਰਜੀਤ ਕੌਰ ਮਾਨ ਨੇ ਅਕਾਲੀ ਦਲ ਦੇ ਜੀ. ਪ੍ਰਤਾਪ ਵਡਾਲਾ 2,869 ਵੋਟਾਂ ਦੇ ਫਰਕ ਨਾਲ ਜਿੱਤੇ।
ਰਾਜਪੁਰਾ: ਨੀਨਾ ਮਿੱਤਲ ਨੇ ਭਾਜਪਾ ਦੀ ਜਗਦੀਸ਼ ਜੱਗਾ ਨੂੰ 22,493 ਵੋਟਾਂ ਦੇ ਫਰਕ ਨਾਲ ਹਰਾਇਆ।