ਹੱਡੀਆਂ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ। ਸਾਡਾ ਸਾਰਾ ਸਰੀਰ ਇਨ੍ਹਾਂ ਹੱਡੀਆਂ ‘ਤੇ ਟਿਕਿਆ ਹੋਇਆ ਹੈ। ਇਸ ਲਈ ਇਨ੍ਹਾਂ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ। ਪਰ ਸਾਡੀ ਡਾਈਟ ਦੀਆਂ ਕੁੱਝ ਚੀਜ਼ਾਂ ਹੱਡੀਆਂ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੀਆਂ ਹਨ। ਜਾਣੋ ਅਜਿਹੀਆਂ 5 ਚੀਜ਼ਾਂ ਬਾਰੇ।
ਤੁਸੀਂ ਜਿੰਨਾ ਜ਼ਿਆਦਾ ਨਮਕ ਖਾਂਦੇ ਹੋ, ਤੁਹਾਡੇ ਸਰੀਰ ਵਿੱਚ ਓਨੀ ਹੀ ਜ਼ਿਆਦਾ ਕੈਲਸ਼ੀਅਮ ਦੀ ਕਮੀ ਹੁੰਦੀ ਹੈ। ਨਮਕ ਤੁਹਾਡੀਆਂ ਹੱਡੀਆਂ ਨੂੰ ਕਮਜ਼ੋਰ ਕਰਨ ਦਾ ਕੰਮ ਕਰਦਾ ਹੈ। ਕੁੱਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜੋ ਲੋਕ ਜ਼ਿਆਦਾ ਨਮਕ ਖਾਂਦੇ ਹਨ, ਉਨ੍ਹਾਂ ਨੂੰ ਓਸਟੀਓਪੋਰੋਸਿਸ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਕੈਫੀਨ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਨ ਨਾਲ ਹੱਡੀਆਂ ਵਿੱਚੋਂ ਕੈਲਸ਼ੀਅਮ ਲੀਕ ਹੁੰਦਾ ਹੈ ਅਤੇ ਹੱਡੀਆਂ ਦੀ ਮਜ਼ਬੂਤੀ ਘੱਟ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ 100 ਮਿਲੀਗ੍ਰਾਮ ਕੈਫੀਨ ਕੈਲਸ਼ੀਅਮ ਨੂੰ ਲਗਭਗ 6 ਮਿਲੀਗ੍ਰਾਮ ਤੱਕ ਘਟਾਉਂਦੀ ਹੈ।
ਜੇਕਰ ਤੁਸੀਂ ਚੀਨੀ ਜਾਂ ਕਿਸੇ ਹੋਰ ਰੂਪ ‘ਚ ਖੰਡ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਭਾਰ ਤਾਂ ਵੱਧਦਾ ਹੀ ਹੈ, ਇਸ ਦੇ ਨਾਲ ਹੀ ਹੱਡੀਆਂ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਜ਼ਿਆਦਾ ਭਾਰ ਵਾਲੇ ਲੋਕ ਦੂਜਿਆਂ ਦੇ ਮੁਕਾਬਲੇ ਜੋੜਾਂ ਦੇ ਦਰਦ ਦੀ ਸਮੱਸਿਆ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ।
ਟਮਾਟਰ, ਮਸ਼ਰੂਮ, ਮਿਰਚ, ਚਿੱਟੇ ਆਲੂ ਅਤੇ ਬੈਂਗਣ ਵਰਗੀਆਂ ਸਬਜ਼ੀਆਂ ਸਿਹਤ ਦੇ ਲਿਹਾਜ਼ ਨਾਲ ਚੰਗੀਆਂ ਹੁੰਦੀਆਂ ਹਨ ਪਰ ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਹੱਡੀਆਂ ‘ਚ ਸੋਜ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਖੱਟੀਆਂ ਚੀਜ਼ਾਂ ਖਾਣ ਨਾਲ ਵੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
ਜ਼ਿਆਦਾ ਸ਼ਰਾਬ ਅਤੇ ਸੋਡਾ ਡਰਿੰਕ ਵੀ ਤੁਹਾਡੀਆਂ ਹੱਡੀਆਂ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੇ ਹਨ। ਇਹ ਹੱਡੀਆਂ ਦੇ ਖਣਿਜ ਘਣਤਾ ਨੂੰ ਘਟਾਉਂਦੇ ਹਨ ਅਤੇ ਫ੍ਰੈਕਚਰ ਦੇ ਜੋਖਮ ਨੂੰ ਵਧਾਉਂਦੇ ਹਨ।