ਅੱਜ ਦੇ ਯੁੱਗ ਵਿੱਚ ਜਿੱਥੇ ਇਨਸਾਨੀ ਰਿਸ਼ਤੇ ਇਨਸਾਨੀਅਤ ਨੂੰ ਭੁੱਲਦੇ ਜਾ ਰਹੇ ਹਨ ਉੱਥੇ ਹੀ ਇਸ ਮਹਿਲਾ ਨੇ ਅਜਿਹਾ ਕੰਮ ਕਰਕੇ ਦਿਖਾਇਆ ਹੈ ਜਿਸ ਨਾਲ ਇੱਕ ਵੱਖਰੀ ਮਿਸਾਲ ਪੈਦਾ ਹੋਈ ਹੈ, ਉੱਥੇ ਹੀ ਇਨਸਾਨਾਂ ਦਾ ਜਾਨਵਰਾਂ ਪ੍ਰਤੀ ਪਿਆਰ ਵੀ ਝਲਕਦਾ ਹੈ, ਕਹਿੰਦੇ ਨੇ ਕੇ ਰੱਬ ਤੋਂ ਬਾਅਦ ਮਾਂ ਦਾ ਦਰਜਾ ਹਮੇਸ਼ਾ ਉੱਚਾ ਹੁੰਦਾ ਹੈ। ਕਿਉਂਕ ਮਾਂ ਆਪਣੇ ਬੱਚੇ ਦੇ ਨਾਲ-ਨਾਲ ਦੂਜੇ ਬੱਚਿਆਂ ਦਾ ਵੀ ਖਿਆਲ ਰੱਖਦੀ ਹੈ ਪਰ ਜਲੰਧਰ ‘ਚ ਇਕ ਅਜਿਹੀ ਔਰਤ ਵੀ ਹੈ, ਜਿਸ ਨੇ ਮਾਂ ਦਾ ਫਰਜ਼ ਨਿਭਾਉਂਦੇ ਹੋਏ ਆਪਣਾ ਦੁੱਧ ਪਿਲਾ ਕੇ ਇੱਕ ਗਿਲਹਿਰੀ ਦੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।
ਕਾਟੋ ਦੇ ਬੱਚੇ ਨੂੰ ਦੁੱਧ ਪਿਆਉਣ ਵਾਲੀ ਹਰਪ੍ਰੀਤ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਕਾਟੋ ਦੇ ਇਸ ਬੱਚੇ ਨੂੰ ਘਰ ਲੈ ਕੇ ਆਇਆ ਸੀ ਤਾਂ ਉਹ ਸਿਰਫ਼ ਦੋ ਤੋਂ ਢਾਈ ਇੰਚ ਦਾ ਸੀ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਕਿਹੜਾ ਜਾਨਵਰ ਹੈ ਪਰ ਇਸ ਦੀ ਹਾਲਤ ਦੇਖ ਕੇ ਮੈਂ ਰਹਿ ਨਾ ਸਕੀ । ਜਿਵੇਂ ਮੈਂ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਹਾਂ, ਉਸੇ ਤਰ੍ਹਾਂ ਮੈਂ ਇਸ ਗਿਲਹਰੀ ਦੇ ਬੱਚੇ ਨੂੰ ਆਪਣਾ ਦੁੱਧ ਪਿਆਇਆ ਹੈ। ਤਾਂ ਜੋ ਇਸ ਨਵਜੰਮੇ ਬੱਚੇ ਦੀ ਜਾਨ ਬਚਾਈ ਜਾ ਸਕੇ। ਚਾਹੇ ਉਹ ਬੱਚਾ ਮਨੁੱਖ ਦਾ ਹੋਵੇ ਜਾ ਕਿਸੇ ਜਾਨਵਰ ਦਾ, ਹਰ ਮਨੁੱਖ ਨੂੰ ਅਜਿਹੇ ਚੰਗਾ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ।