ਆਸਟ੍ਰੇਲੀਆਈ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਮਿਲਡੁਰਾ ਸ਼ਹਿਰ ਸਥਿਤ ਗੁਰਦੁਆਰਾ ਸਿੰਘ ਸਭਾ ਸਾਹਿਬ ਲਈ $400,000 ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਲੋਕਲ ਸੰਗਤ ਦੇ ਨਾਲ-ਨਾਲ ਦੂਰ-ਦੁਰਾਡੇ ਤੋਂ ਆਕੇ ਵੀ ਸੰਗਤ ਨਤਮਸਤਕ ਹੁੰਦੀ ਹੈ। ਸੰਗਤਾਂ ਅਤੇ ਕਮੇਟੀ ਵਲੋਂ ਵਿਕਟੋਰੀਆ ਸਰਕਾਰ ਦਾ ਇਸ ਗ੍ਰਾਂਟ ਲਈ ਧੰਨਵਾਦ ਵੀ ਅਦਾ ਕੀਤਾ ਗਿਆ ਹੈ। ਦੱਸ ਦੇਈਏ ਇਹ ਗ੍ਰਾਂਟ ਗੁਰਦੁਆਰਾ ਸਾਹਿਬ ਦੇ ਹਾਲ, ਕਾਰ ਪਾਰਕਿੰਗ, ਫਲੁਰਿੰਗ ਤੇ ਨਵੇਂ ਸੈਪਟਿਕ ਟੈਂਕ ਲਈ ਵਰਤੀ ਜਾਵੇਗੀ।
