ਜਦੋਂ ਕੋਈ ਕਿਸੇ ਵੀ ਵਿਅਕਤੀ ਦੀ ਮਦਦ ਕਰਦਾ ਹੈ ਤਾ ਉਹ ਇਨਸਾਨ ਮੁਸੀਬਤ ‘ਚ ਫਸੇ ਬੰਦੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹੁੰਦਾ, ਅਜਿਹਾ ਹੀ ਇੱਕ ਪੁੰਨ ਦਾ ਕੰਮ ਫਰਿਸ਼ਤਾ ਬਣ ਕਰੋਮਵੇਲ ਦੇ ਰਹਿਣ ਵਾਲੇ ਟਰੱਕ ਡਰਾਈਵਰ ਮਾਈਕਲ ਬੇਟੀ ਵੱਲੋਂ ਕੀਤਾ ਗਿਆ ਸੀ ਜਿਸ ਦੀ ਜਿੰਨੀ ਵੀ ਤਰੀਫ ਕੀਤੀ ਜਾਵੇ ਉਹ ਘੱਟ ਹੋਵੇਗੀ। ਦਰਅਸਲ ਮਾਈਕਲ ਦੇ ਵੱਲੋਂ ਇੱਕ ਬਜ਼ੁਰਗ ਮਹਿਲਾ ਦੀ ਜਾਨ ਬਚਾਈ ਗਈ ਸੀ। ਮਾਈਕਲ ਨੇ ਇੱਕ ਹਾਦਸੇ ਦਾ ਸ਼ਿਕਾਰ ਹੋਈ ਬਜੁਰਗ ਮਹਿਲਾ ਕੋਲੀਨ ਰੀਡ ਦੀ ਜਾਨ ਬਚਾਈ ਸੀ, ਜੋ ਕਰੀਬ 24 ਘੰਟਿਆਂ ਤੋਂ ਲਾਪਤਾ ਸੀ। ਮਾਈਕਲ ਜਦੋਂ ਆਪਣੇ ਟਰੱਕ ‘ਤੇ ਕੁਈਨਜ਼ਟਾਊਨ ਵੱਲ ਜਾ ਰਿਹਾ ਸੀ ਤਾ ਓਸੇ ਦੌਰਾਨ ਉਸਨੇ ਰਸਤੇ ‘ਚ ਇੱਕ ਖਾਈ ਵਿੱਚ ਦਰੱਖਤਾਂ ਦੇ ਵਿਚਕਾਰ ਇੱਕ ਚਮਕ ਦੇਖੀ,ਜਦੋਂ ਉਸਨੇ ਟਰੱਕ ਕੋਲ ਜਾਕੇ ਦੇਖਿਆ ਤਾ ਉੱਥੇ ਕੋਲੀਨ ਸੀ ਆਪਣੀ ਪਲਟੀ ਹੋਈ ਕਾਰ ‘ਚ ਫਸੀ ਹੋਈ ਸੀ। ਇਸ ਦੌਰਾਨ ਮਾਈਕਲ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤੇ ਕਰੀਬ ਇੱਕ ਘੰਟਾ ਕੋਲੀਨ ਦਾ ਹੌਂਸਲਾ ਵਧਾਇਆ।