ਆਕਲੈਂਡ ਸ਼ਹਿਰ ‘ਚ ਜਲਦ ਹੀ ਹੁਣ ਤੱਕ ਦੀ ਸਭ ਤੋਂ ਉੱਚੀ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਬਨਣ ਜਾ ਰਹੀ ਹੈ। ਇਹ ਇਮਾਰਤ ਲੁਈ ਕੰਪਨੀ ਵੱਲੋਂ ਬਣਾਈ ਜਾਵੇਗੀ। ਇੱਕ ਰਿਪੋਰਟ ਅਨੁਸਾਰ ਟੀ ਟੋਮੋਕਾਂਗਾ ਕੀ ਤਮਾਕੀ – ਦ ਗੇਟਵੇਅ ਟੂ ਆਕਲੈਂਡ ਨਾਮ ਦੀ ਇਮਾਰਤ 56 ਮੰਜ਼ਿਲਾ ਦੀ ਹੋਵੇਗੀ, ਜਿੱਥੇ ਰੀਟੇਲ ਕਾਰੋਬਾਰ ਦੇ ਨਾਲ-ਨਾਲ ਰੈਸਟੋਰੈਂਟ ਆਦਿ ਵੀ ਬਣਾਏ ਜਾਣਗੇ। ਹਾਲਾਂਕਿ ਇਹ ਗੱਲ ਵੀ ਆਖੀ ਗਈ ਹੈ ਕਿ ਇਹ ਪ੍ਰੋਜੈਕਟ ਕਾਫੀ ਵੱਡਾ ਹੈ ਇਸ ਲਈ ਇਸ ਨੂੰ ਪੂਰਾ ਹੋਣ ਦੇ ਲਈ ਕਈ ਸਾਲਾਂ ਦਾ ਸਮਾਂ ਲੱਗੇਗਾ।
