ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਸੱਭਿਆਚਾਰ ਅਤੇ ਵਿਰਾਸਤ ਦੇ ਨਾਲ ਜੋੜਨ ਦੇ ਮਕਸਦ ਨੂੰ ਲੈ ਕੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਦਰਅਸਲ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਆਪਣੇ 12 ਪੇਜਾਂ ਦੇ ਸਲਾਨਾ ਕਲਰ ਕੈਲੰਡਰ ਲਈ ਇਸ ਵਰੇ ਲੋਕਲ ਟੇਲੈਂਟ ਨੂੰ ਪ੍ਰਮੋਟ ਕਰਨ ਲਈ 2022 ਦੇ ਸਲਾਨਾ ਕਲੰਡਰ ਲਈ ਸਥਾਨਿਕ ਭਾਈਚਾਰੇ ਵਿੱਚੋਂ ਬਣਾਈਆਂ paintings ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁਪਰੀਮ ਸਿੱਖ ਸੁਸਾਇਟੀ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਵੀ ਕੋਈ ਵੀ ਧਾਰਮਿਕ ਪੇਟਿੰਗ ਜੋ ਜਰਨੈਲਾਂ, ਧਾਰਮਿਕ ਸਥਾਨਾਂ, ਸਿੱਖ ਹਿਸਟਰੀ ਜਾਂ ਸਿੱਖ ਪਰੰਪਰਾਵਾਂ (ਇਸ ਤੋਂ ਇਲਾਵਾ ਵਿਸਾਖੀ, ਬੰਦੀ ਛੋੜ ਦਿਵਸ ਸਮੇਤ, ਗੁਰਪੁਰਬ ਆਦਿ ਉੱਪਰ ਵੀ ਤੁਸੀਂ ਪੇਟਿੰਗ ਭੇਜ ਸਕਦੇ ਹੋ ਤਾਂ ਕਿ ਉਸ ਮਹੀਨੇ ਮੁਤਾਬਿਕ ਪੇਟਿੰਗ ਲਾਈ ਜਾ ਸਕੇ ) ‘ਤੇ ਪੇਟਿੰਗ ਬਣਾਈ ਹੋਵੇ ਤਾਂ ਉਹ ਸਾਨੂੰ ਐਤਵਾਰ ਤੱਕ ਪਹੁੰਚਦੀ ਕਰ ਸਕਦਾ ਹੈ। ਜਿੰਨੀਆਂ ਵੀ paintings ਸੁਪਰੀਮ ਸਿੱਖ ਸੁਸਾਇਟੀ ਨੂੰ ਭੇਜੀਆਂ ਜਾਣਗੀਆਂ ਉਨ੍ਹਾਂ ਵਿੱਚੋਂ 12 paintings ਸਿਲੈਕਟ ਕੀਤੀਆਂ ਜਾਣਗੀਆਂ ਅਤੇ ਪੇਟਿੰਗ ਬਣਾਉਣ ਵਾਲੇ ਕਲਾਕਾਰ ਦੇ ਨਾਮ ਸਮੇਤ ਸੁਸਾਇਟੀ ਦੇ 2022 ਦੇ ਕੈਲੰਡਰ ‘ਤੇ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸਲੈਕਟ ਕੀਤੀਆਂ paintings ਲਈ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਬਣਦਾ ਮਾਣ ਸਨਮਾਨ ਵੀ ਦਿੱਤਾ ਜਾਵੇਗਾ । paintings ਭੇਜਣ ਦੀ ਆਖਰੀ ਮਿਤੀ 14 ਨਵੰਬਰ ਦਿਨ ਐਤਵਾਰ ਤੱਕ ਹੈ।
ਪੇਟਿੰਗ ਭੇਜਣ ਲਈ ਤੁਸੀ ਹੇਠ ਦਿੱਤੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ –
ਸਰਬ ਕੌਰ ਨੂੰ 0211542216,
ਰਜਿੰਦਰ ਸਿੰਘ 021772846,
ਦਲਜੀਤ ਸਿੰਘ 021803512,
ਮਨਜਿੰਦਰ ਸਿੰਘ 02102718560 ਅਤੇ
ਰਣਵੀਰ ਸਿੰਘ 0274483758
ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ