ਨਿਊਜ਼ੀਲੈਂਡ ਦੀਆਂ ਸੰਗਤਾਂ ਲਈ ਬਹੁਤ ਵਡਭਾਗੀ ਖ਼ਬਰ ਹੈ ਕਿ ਕਈ ਸਾਲਾਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਨਿਊਜੀਲੈਂਡ ਪੁੱਜ ਰਹੇ ਹਨ। ਦੱਸ ਦੇਈਏ ਮਹਾਰਾਜ ਜੀ ਦੇ ਸਰੂਪਾਂ ਦੀ ਸੇਵਾ ਲਈ ਆਸਟਰੇਲੀਆ ਲਈ 120 ਸੰਗਤਾਂ ਅੱਜ ਨਿਊਜ਼ੀਲੈਂਡ ਤੋਂ ਰਵਾਨਾ ਹੋਈਆਂ ਹਨ। 26 ਅਕਤੂਬਰ (ਦਿਨ ਸ਼ਨੀਵਾਰ) ਏਅਰ ਨਿਊਜ਼ੀਲੈਂਡ ਦੀ ਫਲਾਈਟ ਐਨ ਜੈਡ 124 ਰਾਂਹੀ ਸ਼ਾਮ 5.40 ‘ਤੇ ਗੁਰੂ ਸਾਹਿਬ ਦੇ 45 ਸਰੂਪ ਆਸਟ੍ਰੇਲੀਆ ਤੋਂ ਆਕਲੈਂਡ ਏਅਰਪੋਰਟ ਪੁੱਜਣਗੇ। ਉੱਥੇ ਹੀ ਟਾਕਾਨੀਨੀ ਗੁਰਦੁਆਰਾ ਸਾਹਿਬ ਦੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕਰ ਵੱਡੀ ਆਮਿਦ ਵਿੱਚ ਸੰਗਤ ਨੂੰ ਸਵਾਗਤ ਲਈ ਪਹੁੰਚਣ ਲਈ ਬੇਨਤੀ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਆਸਟਰੇਲੀਆ ਪਹੁੰਚ ਚੁੱਕੇ ਹਨ ਅਤੇ ਭਾਈ ਦਲਜੀਤ ਸਿੰਘ ਉਹਨਾਂ ਨੂੰ ਅੱਜ ਮੈਲਬੌਰਨ ਵਿੱਚ ਪੰਜ ਗੁਰੂ ਘਰਾਂ ਵਿੱਚ ਲੈ ਕੇ ਜਾਣਗੇ ਜਿੱਥੇ ਪ੍ਰਬੰਧਕ ਉਹਨਾਂ ਨੂੰ ਸਨਮਾਨਿਤ ਕਰਨਗੇ ।