ਨਿਊਜ਼ੀਲੈਂਡ ‘ਚ ਕਰਮਚਾਰੀਆਂ ਦੇ ਸੋਸ਼ਣ ਸਬੰਧੀ ਸਾਹਮਣੇ ਆਉਣ ਵਾਲੇ ਮਾਮਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਨਾਰਥ ਆਈਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਰੈਸਟੋਰੈਂਟ ਮਾਲਕਾਂ ਨੂੰ ਕਰਮਚਾਰੀਆਂ ਦੇ ਸੋਸ਼ਣ ਮਾਮਲੇ ‘ਚ $423,000 ਅਦਾ ਕਰਨ ਦੇ ਹੁਕਮ ਹੋਏ ਹਨ। ਇੰਨਾਂ ਮਾਲਕਾਂ ਨੂੰ ਤਨਖਾਹਾਂ ਰੋਕਣ ਦੇ ਮਾਮਲੇ ‘ਚ ਜ਼ੁਰਮਾਨਾ ਕੀਤਾ ਗਿਆ ਹੈ। ਉੱਥੇ ਹੀ ਕੁੱਝ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਮਾਮਲਾ ਦਸੰਬਰ 2017 ਤੋਂ ਦਸੰਬਰ 2018 ਦੇ ਵਿਚਕਾਰ ਦਾ ਹੈ ਜਦੋਂ 7 ਕਰਮਚਾਰੀਆਂ ਦਾ ਸੋਸ਼ਣ ਕੀਤਾ ਗਿਆ ਸੀ।
