ਆਕਲੈਂਡ ਦੇ Penrose ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਪਿਛਲੇ 7 ਸਾਲ ਤੋਂ ਟਰੱਕ ਡਰਾਈਵਰ ਵੱਜੋਂ ਕੰਮ ਕਰਦੇ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਨੇ ਕੁਝ ਅਜਿਹਾ ਕੀਤਾ ਹੈ ਕਿ ਜਿਸ ਦੀ ਤਰੀਫ਼ ਹੁਣ ਦੁਨੀਆਂ ਭਰ ਦੇ ਲੋਕ ਕਰ ਰਹੇ ਹਨ। ਦੱਸ ਦੇਈਏ ਪ੍ਰਭਜੋਤ ਸਿੰਘ ਨੇ ਮੰਗਲਵਾਰ ਸ਼ਾਮ ਨੂੰ ਆਤਮ ਹੱ-ਤਿਆ ਕਰਨ ਜਾ ਰਹੀ ਇੱਕ ਮਹਿਲਾ ਦੀ ਸਮਾਂ ਰਹਿੰਦਿਆਂ ਜਾਨ ਬਚਾਈ ਹੈ। ਸਥਾਨਕ ਰਿਪੋਰਟ ਅਨੁਸਾਰ ਪ੍ਰਭਜੋਤ ਸਿੰਘ ਜਦੋਂ ਆਪਣਾ ਟਰੱਕ ਲੈ ਕੇ ਪੇਨਰੋਜ਼ ਰੋਡ ਓਵਰਬ੍ਰਿਜ ਕੋਲੋਂ ਲੰਘ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਉੱਥੇ ਇੱਕ ਮਹਿਲਾ ਪੁੱਲ ਤੋਂ ਛਾਲ ਮਾਰਕੇ ਆਤਮ-ਹੱਤਿਆ ਕਰਨ ਜਾ ਰਹੀ ਸੀ ਪਰ ਪ੍ਰਭਜੋਤ ਨੇ ਸਮਝਦਾਰੀ ਦਿਖਾਉਂਦਿਆਂ ਸਮੇਂ ਤੇ ਟਰੱਕ ਦਾ ਟਰੈਲਰ ਵਾਲਾ ਹਿੱਸਾ ਪੁੱਲ ਹੇਠਾਂ ਰੋਕ ਦਿੱਤਾ ਜਿਸ ਕਾਰਨ ਮਹਿਲਾ ਜ਼ਮੀਨ ‘ਤੇ ਡਿੱਗਣ ਦੀ ਬਜਾਏ ਟਰੈਲਰ ‘ਤੇ ਜਾ ਡਿੱਗੀ ਜਿਸ ਕਾਰਨ ਉਸਦੀ ਜਾਨ ਬਚ ਗਈ। ਹੁਣ ਇਸ ਮਾਮਲੇ ਕਾਰਨ ਹਰ ਕੋਈ ਇਸ ਪੰਜਾਬੀ ਨੌਜਵਾਨ ਦੀ ਤਰੀਫ਼ ਕਰ ਰਿਹਾ ਹੈ।
