ਨਿਊਜ਼ੀਲੈਂਡ ਵੱਸਦੇ ਭਾਰਤੀ ਭਾਈਚਾਰੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ ਭਾਰਤੀਆਂ ਦੀ ਵੱਡੀ ਆਬਾਦੀ ਵਾਲੇ ਆਕਲੈਂਡ ‘ਚ ਅੱਜ ਤੋਂ 5 ਸਤੰਬਰ 2024 ਤੋਂ ਕੌਂਸਲੇਟ ਜਨਰਲ ਆਫ ਇੰਡੀਆ ਦਾ ਦਫਤਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਵੈਲਿੰਗਟਨ ਹਾਈ ਕਮਿਸ਼ਨ ਆਫ ਇੰਡੀਆ ਨੇਦਿੱਤੀ ਹੈ। ਜਾਣਕਾਰੀ ਮੁਤਾਬਿਕ ਫਿਲਹਾਲ ਇਹ ਦਫਤਰ ਮਹਾਤਮਾ ਗਾਂਧੀ ਸੈਂਟਰ, 145 ਨਿਊ ਨਾਰਥ ਰੋਡ, ਈਡਨ ਟੈਰੇਸ, ਆਕਲੈਂਡ ਵਿਖੇ ਕਾਰਜਸ਼ੀਲ ਰਹੇਗਾ। ਉੱਥੇ ਹੀ ਐਪਲੀਕੇਸ਼ਨ ਦੇਣ ਦਾ ਸਮਾਂ: ਸਵੇਰੇ 9.30 ਤੋਂ 1 ਵਜੇ ਤੱਕ ਰਹੇਗਾ ਜਦਕਿ ਡਾਕੂਮੈਂਟ ਇੱਕਠੇ ਕਰਨ ਦਾ ਸਮਾਂ; ਸ਼ਾਮ 4 ਤੋਂ 5 ਵਜੇ ਤੱਕ ਰਹੇਗਾ। ਸ਼ਨੀਵਾਰ, ਐਤਵਾਰ, ਹੋਰ ਛੁੱਟੀਆਂ ਮੌਕੇ ਦਫਤਰ ਬੰਦ ਰਹੇਗਾ। ਜ਼ਿਕਰਯੋਗ ਹੈ ਕਿ ਇਸ ਦਫਤਰ ਦੇ ਖੁੱਲ੍ਹਣ ਨਾਲ ਆਕਲੈਂਡ ਸਮੇਤ ਨੇੜਲੇ ਇਲਾਕਿਆਂ ਦੇ ਵਾਸੀਆਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਦੱਸ ਦੇਈਏ ਕਿ ਵੀਰਵਾਰ ਤੋਂ ਦਫਤਰ ‘ਚ ਡਾਕੂਮੈਂਟ ਅਟੈਸਟੇਸ਼ਨ ਦਾ ਕੰਮ ਹੀ ਹੋਏਗਾ ਤੇ ਹਾਈ ਕਮਿਸ਼ਨ ਬਾਕੀ ਦੀਆਂ ਸੇਵਾਵਾਂ ਜਲਦ ਹੀ ਸ਼ੁਰੂ ਕਰ ਜਾਣਕਾਰੀ ਸਾਂਝੀ ਕਰੇਗਾ। ਜਿਆਦਾ ਜਾਣਕਾਰੀ ਲਈ ਤੁਸੀਂ hoc.auckland@mea.gov.in. admin.auckland@mea.gov.in ‘ਤੇ ਸੰਪਰਕ ਕਰ ਸਕਦੇ ਹੋ। ਇਹ ਵੀ ਦੱਸ ਦੇਈਏ ਕਿ ਓਨਰਰੀ ਕੌਂਸਲ ਦਫਤਰ 133ਏ, ਓਨੀਹੰਗਾ ਮਾਲ, ਆਕਲੈਂਡ ਵਿਖੇ ਅੱਜ ਤੋਂ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ।