ਨਿਊਜ਼ੀਲੈਂਡ ਦੇ ਕਸਟਮ ਵਿਭਾਗ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਵਿਭਾਗ ਅਨੁਸਾਰ ਟੌਫੀਆਂ, ਖਿਡੌਣਿਆਂ ਤੋਂ ਲੈਕੇ ਮੂਰਤੀਆਂ ਤੇ ਸ਼ੋਅਪੀਸਾਂ ਵਿੱਚ ਲੁਕੋ ਕੇ ਡਰਗਸ ਨਿਊਜ਼ੀਲੈਂਡ ਭੇਜੀ ਜਾ ਰਹੀ ਹੈ ਤੇ ਕਈ ਵਾਰ ਇਹ ਨਸ਼ੇ ਲਿਆਉਣ ਵਾਲੇ ਦਾਅਵਾ ਵੀ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ। ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਇਹਸਮਾਨ ਉਨ੍ਹਾਂ ਨੂੰ ਲੈਜਾਣ ਲਈ ਉਨ੍ਹਾਂ ਦੇ ਕਿਸੇ ਜਾਣਕਾਰ ਨੇ ਦਿੱਤਾ ਸੀ। ਇਸ ਲਈ ਜੇਕਰ ਤੁਸੀਂ ਵੀ ਕਿਸੇ ਦਾ ਕੋਈ ਸਮਾਨ ਲੈ ਕੇ ਆ ਰਹੇ ਹੋ ਤਾ ਉਸਦੀ ਜਾਂਚ ਪੜਤਾਲ ਜ਼ਰੂਰ ਕਰੋ।
