ਕੋਰੋਨਾ ਕਾਰਨ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰਾਂ ਦੇ ਬਦਲਾਅ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਵਰਚੁਅਲ ਤਰੀਕੇ ਨਾਲ ਲੋਕਾਂ ਨੂੰ ਸੰਬੋਧਨ ਕਰਨਾ ਅਕਸਰ ਹੀ ਹੁਣ ਅਸੀਂ ਦੇਖਦੇ ਆ ਕਿ ਆਗੂ ਵੱਡੀਆਂ ਰੈਲੀਆਂ ਦੀ ਵਜਾਏ ਹੁਣ ਕਈ ਵਾਰ ਲੋਕਾਂ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਨ ਕਰਦੇ ਹਨ। ਇਸੇ ਤਰਾਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨ ਲਈ ਅਕਸਰ ਲਾਈਵ ਹੁੰਦੇ ਰਹਿੰਦੇ ਹਨ। ਬੀਤੇ ਦਿਨੀ ਜਦੋ ਪ੍ਰਧਾਨ ਮੰਤਰੀ ਟ੍ਰੈਫਿਕ ਲਾਈਟ ਸਿਸਟਮ ਸਬੰਧੀ ਲੋਕਾਂ ਦੇ ਵਿਚਾਰ ਜਾਨਣ ਲਈ ਲਾਈਵ ਹੋਏ ਤਾਂ ਇਸ ਦੌਰਾਨ ਉਨ੍ਹਾਂ ਨੂੰ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਅਜੀਬ ਫ਼ਰਮਾਇਸ਼ ਕਰ ਦਿੱਤੀ।
ਜਦੋ ਪ੍ਰਧਾਨ ਮੰਤਰੀ ਨੇ ਇਹ ਗੱਲ ਲਾਈਵ ਦੌਰਾਨ ਸਾਂਝੀ ਕੀਤੀ ਤਾ ਹਰ ਕੋਈ ਹੈਰਾਨ ਰਹਿ ਗਿਆ, ਦਰਅਸਲ ਵਿਅਕਤੀ ਨੇ ਉਨ੍ਹਾਂ ਨੂੰ ਠੁਮਕੇ ਲਾਉਣ ਲਈ ਕਿਹਾ ਸੀ। ਜਿਸਦਾ ਹਲੀਮੀ ਨਾਲ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਰਨਾ ਉਨ੍ਹਾਂ ਲਈ ਬਹੁਤ ਔਖਾ ਹੈ। ਇਸ ਤੋਂ ਪਹਿਲਾ ਲੌਕਡਾਊਨ ਦੌਰਾਨ ਵੀ ਉਨ੍ਹਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਲਾਈਵ ਦੌਰਾਨ ਉਨ੍ਹਾਂ ਦੀ ਧੀ ਆ ਗਈ ਸੀ।