ਟਿਨੈਸੀ ਟ੍ਰਿਬਊਨਲ ਦੇ ਵੱਲੋਂ ਆਕਲੈਂਡ ਦੇ ਇੱਕ ਮਕਾਨ ਮਾਲਕ ਨੂੰ $12,000 ਬਤੌਰ ਜੁਰਮਾਨਾ ਕਿਰਾਏਦਾਰਾਂ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਹ ਜੁਰਮਾਨਾ ਕਿਰਾਏਦਾਰਾਂ ਦੀ ਸ਼ਿਕਾਇਤ ਦੀ ਸੁਣਵਾਈ ਤੋਂ ਬਾਅਦ ਲਗਾਇਆ ਗਿਆ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਤੋਂ ਡਿਸ਼ਵਾਸ਼ਰ ਦੇ ਟੁੱਟੀ ਟਾਇਲਟ ਦੇ ਪੈਸੇ ਧੱਕੇ ਨਾਲ ਲਏ ਜਾ ਰਹੇ ਸੀ ਇਸ ਤੋਂ ਇਲਾਵਾ ਘਰ ‘ਚ ਕਾਕਰੋਚਾਂ ਦੀ ਵੀ ਭਰਮਾਰ ਸੀ ਤੇ ਸਮੇਂ ਤੋਂ ਪਹਿਲਾਂ ਹੀ ਕਿਰਾਇਆ ਵੀ ਵਧਾ ਦਿੱਤਾ ਗਿਆ ਸੀ। ਹਾਲਾਂਕਿ ਇਸ ਪ੍ਰਾਪਰਟੀ ਦੇ ਏਜੰਟ ਰਾਮ ਨਾਰਾਯਣਰਾਜਾ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਜਿਲ੍ਹਾ ਅਦਾਲਤ ਵਿੱਚ ਕੀਤੀ ਹੈ, ਜਿਸਦੀ ਸੁਣਵਾਈ 1 ਅਕਤੂਬਰ ਨੂੰ ਹੋਣੀ ਹੈ। ਤਾਂ ਹੁਣ ਦੇਖਣ ਲਈ ਗੱਲ ਹੋਵੇਗੀ ਕਿ ਜਿਲ੍ਹਾ ਅਦਾਲਤ ਕਿਸ ਦੇ ਪੱਖ ‘ਚ ਫੈਸਲਾ ਸੁਣਾਵੇਗੀ।
