ਬਹੁਤ ਸਾਰੇ ਲੋਕ ਦੁਨੀਆ ਘੁੰਮਣ ਦਾ ਸ਼ੌਂਕ ਰੱਖਦੇ ਹਨ ਪਰ ਕਾਰਨਾਂ ਦੇ ਕਰਕੇ ਉਨ੍ਹਾਂ ਦਾ ਇਹ ਸ਼ੌਂਕ ਪੂਰਾ ਨਹੀਂ ਹੁੰਦਾ। ਪਰ ਹੁਣ ਨਿਊਜ਼ੀਲੈਂਡ ਦੇ ਇੱਕ 18 ਸਾਲ ਦੇ ਮੁੰਡੇ ਨੇ ਦੁਨੀਆ ਘੁੰਮਣ ਲਈ ਇੱਕ ਵੱਖਰਾ ਹੀ ਰਸਤਾ ਚੁਣਿਆ ਹੈ। ਦਰਅਸਲ ਆਕਲੈਂਡ ਵਾਸੀ ਕੁਈਨ ਹੋਏਰ ਸਾਈਕਲ ‘ਤੇ ਦੁਨੀਆ ਘੁੰਮਣ ਲਈ ਘਰ ਤੋਂ ਨਿਕਲਿਆ ਹੈ। ਹੋਏਰ ਨੂੰ ਸਾਈਕਲਿੰਗ ਦਾ ਬਹੁਤ ਸ਼ੌਂਕ ਹੈ ਇਸ ਲਈ ਉਸਨੇ ਸਾਈਕਲ ਜ਼ਰੀਏ ਹੀ ਦੁਨੀਆ ਘੁੰਮਣ ਦਾ ਮਨ ਬਣਾਇਆ ਹੈ। ਇੱਕ ਰਿਪੋਰਟ ਅਨੁਸਾਰ ਇਸ ਯਾਤਰਾ ਲਈ ਘੱਟੋ-ਘੱਟ 2 ਸਾਲ ਦਾ ਸਮਾਂ ਲੱਗੇਗਾ। ਉੱਥੇ ਹੀ ਕੁਈਨ ਨੇ ਕਿਹਾ ਕਿ ਜੇਕਰ 2 ਸਾਲ ਤੋਂ ਵੱਧ ਦਾ ਸਮਾਂ ਵੀ ਲੱਗਦਾ ਹੈ ਤਾਂ ਵੀ ਉਸਨੂੰ ਕੋਈ ਦਿੱਕਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਕੁਈਨ ਨੇ 16 ਸਾਲ ਦੀ ਉਮਰ ਵਿੱਚ ਕੇਪ ਰੀਂਗਾ ਤੋਂ ਬਲਫ ਤੱਕ ਦਾ 1541 ਕਿਲੋਮੀਟਰ ਦਾ ਸਫਰ ਵੀ ਤੈਅ ਕੀਤਾ ਸੀ।
