ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਨਵੀਂ ਰਸੋਈ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅਤਿ ਅਧੁਨਿਕ ਸਹੂਲਤਾਂ ਵਾਲੀ ਵੱਡੀ ਰਸੋਈ ਦਾ ਸ਼ੁੱਕਰਵਾਰ ਨੂੰ ਅਰਦਾਸ ਕਰ ਉਦਘਾਟਨ ਕੀਤਾ ਗਿਆ ਹੈ। ਅਹਿਮ ਗੱਲ ਇਹ ਹੈ ਕਿ ਇੱਥੇ ਇੱਕ ਨਵੀਂ ਟੈਕਨਾਲੋਜੀ ਦੀ ਮਸ਼ੀਨ ਗੁਰੂ ਘਰ ਵਿਖੇ ਲਿਆਂਦੀ ਗਈ ਹੈ, ਇਸ ਵਿੱਚ ਇੱਕ 300 ਕਿਲੋ ਦਾ ਪਤੀਲਾ ਸਪੈਸ਼ਲ ਲਵਾਇਆ ਗਿਆ ਹੈ ਜੋ 3 ਕਵਿੰਟਕ ਚੌਲ, ਖੀਰ, ਦਾਲ ਜਾਂ ਸਬਜੀ ਇੱਕ ਘੰਟੇ ‘ਚ ਬਣਾਏਗਾ ਅਤੇ ਇਹ ਇਲੈਕਟਰੌਨਿਕ ਮਸ਼ੀਨ ਹੈ। ਇੱਕ ਖਾਸ ਗੱਲ ਇਹ ਵੀ ਹੈ ਕਿ ਕੋਈ ਵੀ ਚੀਜ ਬਿਨਾ ਹਲਵਾਈ ਦੇ ਬਣਾਈ ਜਾ ਸਕੇਗੀ ਕਿਉਂਕ ਪਾਣੀ ਸਮੇਤ ਸਭ ਮਸਾਲਿਆਂ ਦੀ ਗਿਣਤੀ ਮਿਣਤੀ ਮਸ਼ੀਨ ਆਪ ਦੱਸੇਗੀ। ਇਸ ਮਸ਼ੀਨ ਦੀ ਕੀਮਤ $90,000 ਡਾਲਰ ਦੱਸੀ ਗਈ ਹੈ ਅਤੇ WCT ਲੋਕਲ ਬੋਰਡ ਤੇ ਕੌਸਲ ਵੱਲੋਂ ਸਾਰਾ $345,000 ਖਰਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੋਵਿਡ ਦੌਰਾਨ ਇਸ ਗੁਰੂਘਰ ਨੇ ਲੱਖਾਂ ਲੋਕਾਂ ਨੂੰ ਭੋਜਨ ਛਕਾਇਆ ਸੀ ਜਦੋ ਹਾਲਾਤ ਕਾਫੀ ਖਸਤਾ ਸਨ ।
ਗੁਰਦੁਆਰਾ ਸਾਹਿਬ ਵਿਖੇ ਉਦਘਾਟਨ ਸਮਾਗਮ ‘ਚ ਰੀਮਾ ਨਾਖਲੇ (ਮੈਂਬਰ ਪਾਰਲੀਮੈਂਟ), ਡੇਨੀਅਲ ਨਿਊਮੇਨ (ਕਾਉਂਸਲਰ), ਬ੍ਰਾਇਨ (ਚੇਅਰ ਡਬਲਿਯੂ ਸੀਟੀ), ਕਿੰਮ (ਮੈਨੇਜਰ ਡਬਲਿਯੂ ਸੀ ਟੀ), ਰਾਂਗੀ ਮੈਕਲੀਨ (ਮਾਓਰੀ ਲੀਡਰ ਤੇ ਲੋਕਲ ਬੋਰਡ ਮੈਂਬਰ, ਡਬਲਿਯੂ ਸੀਟੀ ਮੈਂਬਰ), ਗਲੇਨ ਐਕਸ਼ਨਮੇਨ (ਲੋਕਲ ਬੋਰਡ ਮੈਂਬਰ) ਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ। ਉੱਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਰੂਪ ਵਿੱਚ ਭਾਈ ਦਲਜੀਤ ਸਿੰਘ ਨੇ ਪੁੱਜੀਆਂ ਸ਼ਖਸ਼ੀਅਤਾਂ ਤੇ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ।